Loading...
ਰਿਆਸਤ ਹੁਣ ਵੀ ਇੰਤਹਾ ਪਸੰਦੀ ਦੀ ਫ਼ੈਕਟਰੀਆਂ ਚਲਾ ਰਹੀ ਜੇ। ਅਫ਼ਰਾਸੀਆਬ ਖ਼ਟਕ ਦਾ ਅੱਧਾ ਸੱਚ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਰਿਆਸਤ ਹੁਣ ਵੀ ਇੰਤਹਾ ਪਸੰਦੀ ਦੀ ਫ਼ੈਕਟਰੀਆਂ ਚਲਾ ਰਹੀ ਜੇ। ਅਫ਼ਰਾਸੀਆਬ ਖ਼ਟਕ ਦਾ ਅੱਧਾ ਸੱਚ

ਰਿਆਸਤ ਹੁਣ ਵੀ ਇੰਤਹਾ ਪਸੰਦੀ ਦੀ ਫ਼ੈਕਟਰੀਆਂ ਚਲਾ ਰਹੀ ਜੇ। ਅਫ਼ਰਾਸੀਆਬ ਖ਼ਟਕ ਦਾ ਅੱਧਾ ਸੱਚ

September 8th, 2017

ਪੂਰਾ ਸੱਚ ਨਾ ਬੋਲਣ ਦੀ ਕਿਸਮ ਖਾਦੀ ਹੈ ਯਾ ਫ਼ਿਰ ਰਿਆਸਤ ਵਾਂਗ ਉਨ੍ਹਾਂ ਨੂੰ ਵੀ ਅਪਣਾ ਬਿਆਨਿਆ ਬਦਲਣ ਦੀ ਬਹੁੰ ਲੋੜ ਹੈ? ਏਸ ਸਭ ਬਾਰ ਖੱਬੇ ਦੇ ਪੁਰਾਣੇ ਲੀਡਰ ਅਤੇ ਕੌਮ ਪ੍ਰਸਤ ਪਠਾਣ ਅਫ਼ਰਾਸੀਆਬ ਖ਼ਟਕ ਦਾ ਤਾਜ਼ਾ ਬਿਆਨ ਪੜ੍ਹੋ।ਪੰਜਾਬ ਨੂੰ ਗਾਲਾਂ ਕੱਢ ਕੇ ਰਾਜ਼ੀ ਰਹਿਣ ਵਾਲੇ ਅਜਿਹੇ ਦਾਨਿਸ਼ਵਰਾਂ ਮਸਲਾ ਨੂੰ ਤੋੜ ਲੀਜਾਵਨ ਦੀ ਥਾਂ ਕੁਰਾਹੇ ਕਿੰਜ ਪਾਂਦੇ ਨੇਂ ਇਹ ਗੱਲਬਾਤ ਇਸ ਦਾ ਵੱਡਾ ਸਬੂਤ।ਤੁਸਾਂ ਪੜ੍ਹੋ ਆਪ
ਰਿਆਸਤ ਹੁਣ ਵੀ ਇੰਤਹਾ ਪਸੰਦੀ ਦੀ ਫ਼ੈਕਟਰੀਆਂ ਚਲਾ ਰਹੀ ਜੇ
ਅਫ਼ਰਾਸੀਆਬ ਖ਼ਟਕ ਦਾ ਅੱਧਾ ਸੱਚ
ਇਥੇ ਰਿਆਸਤ ਇੰਤਹਾ ਪਸੰਦ ਹੋ ਗਈ ਸੀ ਤੇ ਏਸ ਨੇ ਮੁਆਸ਼ਰੇ ਨੂੰ ਰੀਡੀਕਲਾਇਜ਼ ਕੀਤਾ ਸੀ । ਸੁਸਾਇਟੀ ਕਿੰਜ ਡੀ ਰੀਡੀਕਲਾਇਜ਼ ਹੋ ਸਕਦੀ ਹੈ ਜੇ ਰਿਆਸਤ ਰੇਡ ਯਕਲਾ ਜ਼ੀਸ਼ਨ ਦੀ ਫ਼ੈਕਟਰੀਆਂ ਆਪ ਚਲਾਂਦੀ ਰਹੇ?ਜਿੱਦਾਂ ਉਨ੍ਹਾਂ ਤੋਂ ਪੁੱਛਿਆ ਗਿਆ ਪਈ ਏਸ ਗੱਲ ਦਾ ਤੁਹਾਡੇ ਕੋਲ਼ ਕੀ ਸਬੂਤ ਹੈ ਕਿ ਰਿਆਸਤ ਅੱਜ ਵੀ ਪੁਰਾਣੇ ਬੀਆਨੀਏ ਨੂੰ ਚਲਾ ਰਹੀ ਹੈ ? ਅਵਾਮੀ ਨੈਸ਼ਨਲ ਪਾਰਟੀ ਦੇ ਪ੍ਰਧਾਨ ਦਾ ਆਖਣਾ ਸੀ ਜਿਸ ਤਰਾਂ ਤਾਲਿਬਾਨ ਉੱਥੇ ਬੈਠੇ ਨੇਂ, ਬੀਨ ਹੋ ਚੁੱਕੀਆਂ ਤੰਜ਼ੀਮਾਂ ਜਲਸੇ ਜਲੂਸ ਕਰਦਿਆਂ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ। ਜ਼ਾਹਰ ਹੈ ਕੋਈ ਨਾ ਕੋਈ ਉਨ੍ਹਾਂ ਦਾ ਸਰਪ੍ਰਸਤ ਹੈ। ਉਨ੍ਹਾਂ ਨੇ ਆਖਿਆ ਕਿ ਇਹ ਤੰਜ਼ੀਮਾਂ ਦੇ ਖ਼ਿਲਾਫ਼ ਜਾਣ ਬੁੱਝ ਕੇ ਕਾਰਵਾਈ ਨਹੀਂ ਹੋ ਰਹੀ ਤੇ ਰਿਆਸਤ ਵਿਚ ਸਿਆਸੀ ਇਰਾਦੇ ਦਾ ਘਾਟਾ ਹੈ।ਇਹ ਗੱਲਾਂ ਕਰਨ ਤੋਂ ਬਾਦ ਖ਼ਟਕ ਹੋਰੀ ਆਪ ਵੀ ਪਟਰੀ ਤੋਂ ਲੱਥ ਗਏ ਅਤੇ ਵੱਡਾ ਮਲਬਾ ਪੰਜਾਬ ਤੇ ਪਾ ਦਿੱਤਾ।ਪੰਜਾਬ ਨੂੰ ਗਾਲਾਂ ਕੱਢ ਕੇ ਆਪਣੇ ਬੀਆਨੀਏ ਨੂੰ ਕੁਰਾਹੇ ਪਾਨ ਵਿਚ ਸਾਡੇ ਕੌਮ ਪ੍ਰਸਤ ਤੇ ਤਰੱਕੀ ਪਸੰਦ ਬਹੁੰ ਤੇਜ਼ ਨੇਂ। ਖ਼ਟਕ ਹੋਰਾਂ ਆਖਿਆ ਪਈ ਅੱਤ ਗੁਰਦਿਆਂ ਖ਼ਿਲਾਫ਼ ਖ਼ਸੂਸਨ ਪੰਜਾਬ ਵਿਚ ਕਾਰਵਾਈ ਨਹੀਂ ਹੋਈ ਜਿਥੇ ਜਹਾਦੀ ਤੇ ਸ਼ਿੱਦਤ ਪਸੰਦੀ ਦੇ ਨਜ਼ਰੀਆ ਦਾਨ ਬੈਠੇ ਹੋਏ ਨੇਂ।ਜ਼ਰਾ ਗ਼ੌਰ ਕਰੋ, ਖ਼ਟਕ ਹੋਰੀ ਆਖ ਰਹੇ ਨੇਂ ਪਈ ਪਠਾਣ ਤੇ ਬੇਵਕੂਫ਼ ਨੇਂ ਤੇ ਪੰਜਾਬੀਆਂ ਉਨ੍ਹਾਂ ਨੂੰ ਅੱਗੇ ਲਾਇਆ ਹੋਇਆ ਹੈ।ਅੱਤ ਗਰਦਾਂ ਦੇ ਨਜ਼ਰੀਆ ਦਾਨਾਂ ਦੀ ਲਿਸਟ ਬਣਾਓ ਤੇ ਪਤਾ ਲੱਗ ਜਾਏਗਾ ਪਈ ਉਨ੍ਹਾਂ ਵਿਚ ਖ਼ਟਕ ਹੋਰਾਂ ਦੇ ਭਾਈ ਬੰਦ ਕੱਡੇ ਨੇਂ।ਖ਼ਟਕ ਦੇ ਮੁਤਾਬਿਕ ਉਨ੍ਹਾਂ ਅਨਾਸਰ ਦੇ ਖ਼ਿਲਾਫ਼ ਕਾਰਵਾਈ ਨਾ ਹੋਣ ਦੀ ਵਜ੍ਹਾ ਇਹ ਹੈ ਕਿ ਜੇ ਤੁਸੀ ਪੁਰਾਣੀ ਅਫ਼ਗ਼ਾਨ ਪਾਲਿਸੀ ਚਲਾਉ ਗੇ ਤੇ ਏਸ ਲਈ ਤੁਹਾਨੂੰ ਨਾਨ ਸਟੇਟ ਇਕਟਰਜ਼ ਦੀ ਲੋੜ ਰਹੇਗੀ।ਇਹ ਵਿਚਲੀ ਗੱਲ ਹੈ ਅਤੇ ਏਸ ਬਾਰੇ ਪੂਰੀ ਗੱਲ ਹੋਣੀ ਚਾਹੀਦੀ ਹੈ।ਪਰ ਖ਼ਟਕ ਹੋਰੀ ਇਕ ਚੰਗੀ ਗੱਲ ਕਰ ਕੇ ਮੁੜ ਪਟਰੀ ਤੋਂ ਉੱਤਰ ਜਾਂਦੇ ਨੇਂ।ਫ਼ਿਰ ਬੋਲੇ ਪਈ ਦੂਜੀ ਵਜ੍ਹਾ ਇਹ ਹੈ ਕਿ ਖ਼ਾਸ ਤੌਰ ਤੇ ਪੰਜਾਬ ਵਿਚ ਸਿਆਸੀ ਮਸਲਹਤਾਂ ਪਾਰੋਂ ਵੋਟ ਪਾਕਟ ਬਰਕਰਾਰ ਰੱਖਣ ਲਈ ਵੀ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਤੇ ਐਸੀ ਮਕਾਸਿਦ ਲਈ ਮੁਲਕੀ ਮੁਫ਼ਾਦਾਂ ਨੂੰ ਦਾਓ ਤੇ ਲਾ ਰਹੇ ਨੇਂ।ਹੁਣ ਅੱਤ ਗਰਦਾਂ ਤੇ ਇੰਤਹਾ ਪਸੰਦਾਂ ਦੇ ਵੱਡੇ ਵੱਡੇ ਵੋਟ ਬੈਂਕ ਕਿੱਥੇ ਨੇਂ? ਕਿਥੋਂ ਇੰਤਹਾ ਪਸੰਦਾਂ ਦੇ ਹਾਮ੍ਹੀ ਇਲੈਕਸ਼ਨ ਜਿੱਤ ਕੇ ਆਂਦੇ ਨੇਂ?ਖ਼ਟਕਦੀ ਆਪਣੀ ਜਮਾਤ ਨਿਰੀ ਭੁੱਟੋ ਦੁਸ਼ਮਣੀ ਵਿਚ ਕਿਸ ਮਜ਼੍ਹਬੀ ਜਮਾਤ ਦੇ ਚਾਰ ਸੀਟਾਂ ਜਿੱਤਣ ਵਾਲੇ ਲੀਡਰ ਨੂੰ ਵਜ਼ੀਰ ਆਲੀ ਬਨਵਿਆ ਸੀ ਜਿਸ ਇਸਲਾਮ ਨਾਫ਼ਿਜ਼ ਕਰ ਦਿੱਤਾ ਸੀ ਤੇ ਸੈਕੂਲਰ ਨੈਪ ਤੇ ਵਲੀ ਖ਼ਾਨ ਉਸ ਦਾ ਸਾਥ ਦਿੱਤਾ ਸੀ
ਅਦਾਰਿਆਂ ਦੀ ਗ਼ਲਤੀਆਂ ਆਪਣੀ ਥਾਂ, ਰਿਆਸਤ ਦਾ ਨਿਕੰਮਾ ਥੀਸਿਸ ਆਪਣੀ ਥਾਂ, ਪੁਰ ਖ਼ਟਕ ਹੋਰਾਂ ਦਾ ਅਪਣਾ ਥੀਸਿਸ ਵੀ ਕੂੜ ਹੈ ਅਤੇ ਇਹ ਵੱਡਾ ਮਸਲਾ ਜੇ

ਖ਼ਟਕ ਹੋਰਾਂ ਆਖਿਆ ਕਿ ਸਰਤਾਜ ਅਜ਼ੀਜ਼ ਨੇ ਪਿਛਲੇ ਸਾਲ ਆਨ ਰਿਕਾਰਡ ਆਖਿਆ ਤਾਲਿਬਾਨ ਲੀਡਰਸ਼ਿਪ ਪਾਕਿਸਤਾਨ ਵਿਚ ਬੈਠੀ ਹੋਈ ਹੈ। ਉਨ੍ਹਾਂ ਦੇ ਬਕੌਲ ਇਹ ਤੇ ਇਹ ਕੋਈ ਇਲਜ਼ਾਮ ਨਹੀਂ ਸੀ ਸਗੋਂ ਹਕੂਮਤ ਦੇ ਇਕ ਜ਼ਿੰਮਾ ਵਾਰ ਸ਼ਖ਼ਸ ਨੇ ਗੱਲ ਆਖੀ ਸੀ। ਉਨ੍ਹਾਂ ਤੋਂ ਪੁੱਛਿਆ ਕਿ ਕੀ ਹੁਣ ਵੀ ਤਾਲਿਬਾਨ ਕਿਆਦਤ ਪਾਕਿਸਤਾਨ ਵਿਚ ਮੌਜੂਦ ਹੈ ਤੇ ਉਨ੍ਹਾਂ ਨੇ ਆਖਿਆ ਕਿ ਜ਼ਾਹਰ ਹੈ ਹੁਣ ਤੱਕ ਕਸੀ ਨੇ ਏਸ ਦੀ ਤਰਦੀਦ ਤੇ ਨਹੀਂ ਕੀਤੀ। ਅਫ਼ਰਾਸੀਆਬ ਖ਼ਟਕ ਨੇ ਆਖਿਆ ਕਿ ਮੁਲਕ ਦੀ ਖ਼ਰਾਬੀ ਵਿਚ ਸਿਵਲੀਅਨਜ਼ ਨੇ ਵੀ ਕਿਰਦਾਰ ਅਦਾ ਕੀਤਾ ਹੈ ਪਰ ਫ਼ੌਜੀ ਹੁਕਮਰਾਨਾਂ ਨੇ ਸਭ ਤੋਂ ਜ਼ਿਆਦਾ ਕਨੂੰਨ ਤੋੜਿਆ ਹੈ।ਸੋਲੀਨਜ਼ ਵਿਚ ਉਹ ਅਪਣਾ ਨਾਂ ਵੀ ਲੈ ਲੈਂਦੇ ਤਾਂ ਗੱਲ ਪੂਰੀ ਹੋ ਜਾਂਦੀ
ਇਹ ਗੱਲਾਂ ਉਨ੍ਹਾਂ ਨੇ ਪਾਕਿਸਤਾਨ ਦੇ ਕਿਆਮ ਦੇ 70 ਸਾਲ ਮੁਕੰਮਲ ਹੋਣ ਦੀ ਮੁਨਾਸਬਤ ਤੋਂ ਬੀ ਬੀ ਸੀ ਉਰਦੂ ਦੀ ਖ਼ਸੂਸੀ ਇੰਟਰਵਿਊ ਸੀਰੀਜ਼ ਵਿਜ਼ਨ ਪਾਕਿਸਤਾਨ ਵਿਚ ਗੱਲਬਾਤ ਕਰਦੇ ਹੋਏ ਆਖਿਆਂ।ਬੀ ਬੀ ਸੀ ਤੇ ਪੂਰੀ ਗੱਲ ਨਾ ਕਰਨ ਵਿਚ ਤੇਜ਼ ਹੈ ਕਿ ਜਿਸ ਅਫ਼ਗ਼ਾਨ ਜਹਾਦ ਖ਼ਿਲਾਫ਼ ਖ਼ਟਕ ਹੋਰੀ ਗੱਲ ਕਰਦੇ ਰਹੇ ਉਸ ਨੂੰ ਕੌਣ, ਕੌਣ ਸਪੋਰਟ ਕਰਦਾ ਰਿਹਾ ਅਤੇ ਸਣੇ ਬੀ ਬੀ ਸੀ ਅਫ਼ਗ਼ਾਨ ਜਹਾਦੀਆਂ ਦੀ ਕੌਣ ਕੌਣ ਖ਼ਬਰਾਂ ਵਧਾ ਚੜ੍ਹਾ ਕੇ ਛਾਪਦਾ ਰਿਹਾ, ਏਸ ਬਾਰੇ ਨਾ ਤੇ ਹੁਸ਼ਿਆਰ ਅਫ਼ਰਾਸੀਆਬ ਕੋਈ ਗੱਲ ਕੀਤੀ ਅਤੇ ਨਾ ਹੀ ਬੀ ਬੀ ਸੀ ਵਾਲੀਆਂ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels