Loading...
ਮਸ਼ਾਲ ਖ਼ਾਨ ਕਤਲ ਨੂੰ 5 ਮਹੀਨੇ ।ਮੀਡੀਆ ਚੁੱਪ।ਸੋ ਮੋਟੋ ਦਾ ਕੇਹਾ ਬਣਿਆ?ਇਮਰਾਨ ਕੁੱਝ ਨਾ ਕਰ ਸਕਿਆ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖ਼ਬਰਾਂ >> ਮਸ਼ਾਲ ਖ਼ਾਨ ਕਤਲ ਨੂੰ 5 ਮਹੀਨੇ ।ਮੀਡੀਆ ਚੁੱਪ।ਸੋ ਮੋਟੋ ਦਾ ਕੇਹਾ ਬਣਿਆ?ਇਮਰਾਨ ਕੁੱਝ ਨਾ ਕਰ ਸਕਿਆ

ਮਸ਼ਾਲ ਖ਼ਾਨ ਕਤਲ ਨੂੰ 5 ਮਹੀਨੇ ।ਮੀਡੀਆ ਚੁੱਪ।ਸੋ ਮੋਟੋ ਦਾ ਕੇਹਾ ਬਣਿਆ?ਇਮਰਾਨ ਕੁੱਝ ਨਾ ਕਰ ਸਕਿਆ

ਵਿਚਾਰ ਡੈਸਕ
September 12th, 2017

ਸੂਫ਼ੀ ਮਸ਼ਾਲ ਕਤਲ ਕੇਸ ਕਨੂੰਨ ਨੂੰ ਹੱਥ ਵਿਚ ਲੇਨ ਦਾ ਐਲਾਨ ਵੀ ਹੈ, ਰਿਆਸਤ ਦੀ ਰਟ ਨੂੰ ਚੈਲੰਜ ਕਰਨ ਦਾ ਲਸ਼ਕਾਰਾ ਵੀ ਅਤੇ ਮਜ਼੍ਹਬੀ ਇੰਤਹਾ ਪਸੰਦੀਆਂ ਦਾ ਬੋਥਾ ਵੀ, ਪਰ ਰਿਆਸਤ ਏਸ ਤੇ ਖ਼ਮੋਸ਼ ਹੈ
  ਮੀਡੀਆ , ਸਿਆਸੀ ਜਮਾਅਤਾਂ ਅਤੇ ਪ੍ਰਧਾਨ ਅਦਾਰੇ ਦਰ ਵੱਟੀ ਬੈਠੇ ਨੇਂ।ਕੇਹਾ ਇਹੋ ਸਾਡਾ ਅਸਲ ਬੋਥਾ ਜੇ
ਕੱਲ੍ਹ ਡਾਨ ਨਿਊਜ਼ ਦੇ ਪ੍ਰੋਗਰਾਮ ’’ ਜ਼ਰਾ ਹਟ ਕੇ ‘‘ ਵਿਚ ਮਸ਼ਾਲ ਨੂੰ ਯਾਦ ਕੀਤਾ ਗਿਆ ਜਿਸ ਵਿਚ ਮਸ਼ਾਲ ਦੇ ਪਿਓ ਇਕਬਾਲ ਹੋਰਾਂ ਵੀ ਗੱਲਬਾਤ ਕੀਤੀ ਅਤੇ ਦੱਸਿਆ ਪਈ ਸੂਬਾਈ ਸਰਕਾਰ ਕਿੰਜ ਰੋੜਤ ਅਟਕਾ ਰਹੀ ਹੈ।ਉਨ੍ਹਾਂ ਆਖਿਆ ਹੱਲੇ ਤੀਕ ਅਦਾਲਤ ਵਿਚ ਜੇ ਆਈ ਟੀ ਰਿਪੋਰਟ ਵੀ ਜਮ੍ਹਾਂ ਨਹੀਂ ਕਰਵਾਈ ਗਈ।ਖ਼ਟਕੀ ਸਰਕਾਰ ਮਸ਼ਾਲ ਦੇ ਪਿਓ ਦੀ ਮਦਦ ਲਈ ਮਾਠੇ ਵਕੀਲ ਦੇਣ ਦੀ ਗੱਲ ਕਰ ਕੇ ਅਪਣਾ ਆਪ ਵਿਖਾ ਦਿੱਤਾ ਹੈ।ਹੁਣ ਮਸ਼ਾਲ ਦੇ ਪਿਓ ਨੂੰ ਵਕੀਲਾਂ ਦੀ ਮੁੜ ਤੋਂ ਤਲਾਸ਼ ਹੈ।ਇਮਰਾਨ ਖ਼ਾਨ ਤੇ ਮਸ਼ਾਲ ਦੇ ਘਰ ਜਾ ਕੇ ਐਲਾਨ ਕੀਤਾ ਸੀ ਪਈ ਮਸ਼ਾਲ ਨੂੰ ਇਨਸਾਫ਼ ਦਵਾਵਾਂਗਾ? ਪਰ ਉਹ ਤੇ ਪੇਟੀ ਆਈ ਦੇ ਇਸ ਕੌਂਸਲਰ ਨੂੰ ਫੜਵਾ ਨਹੀਂ ਸਕੇ ਜਿਸਦਾ ਨਾਂ ਵੱਡੇ ਮੁਲਜ਼ਮਾਂ ਵਿਚ ਰਲਤੀ ਸੀ? ਨਾ ਹੀ ਖ਼ਾਨ ਹੋਰੀ ਖ਼ਟਕ ਨੂੰ ਮਸ਼ਾਲ ਦੇ ਪਿਓ ਨੂੰ ਮਿਲਣ ਉਸ ਦੇ ਘਰ ਘੁਲ ਸਕੇ
ਵੈਸੇ ਤੇ ਮੀਡੀਆ ਤੇ ਜਿੱਦਾਂ ਬਹੁੰ ਖੱਪ ਪਈ ਸੀ ਤੇ ਚੀਫ਼ ਦਸਟਸ ਵੀ ਸੌ ਮੋਟੋ ਲਤਾ ਸੀ , ਪਰ ਏਸ ਦੇ ਬਾਵਜੂਦ ਪਨਜਪਹੀਨੇ ਲੰਘ ਚੁੱਕੇ ਨੇਂ।ਇਹ ਇਲਜ਼ਾਮ ਵੀ ਲੱਗਿਆ ਸੀ ਪਈ ਖ਼ੈਬਰ ਪੀ ਕੇ ਦੀ ਪਲਸ ਨੇ ਆਪਣੇ ਭਾਈ ਬੰਦਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਨੇਂ।ਹੁਣ ਤੇ ਮੀਡੀਆ ਵੀ ਏਸ ਕੇਸ ਨੂੰ ਭੁੱਲ ਚੁੱਕਿਆ ਹੈ 150 ਦਿਨਾਂ ਬਾਦੋਂ ਵੀ ਕੇਸ ਓਥੇ ਹੀ ਖਲੋਤਾ ਹੈ।ਹੂਰੇ ਲੋਕ ਤਈਬਾ ਤਸ਼ੱਦੁਦ ਕੇਸ ਵਾਂਗ ਏਸ ਨੂੰ ਵੀ ਭੁੱਲ ਜਾਣ ਗੇ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels