Loading...
ਯਮਨ : ਜੰਗ, ਬਿਮਾਰੀਆਂ ਤੇ ਕਹਿਤ ,ਅਮਰੀਕਾ, ਬਰਤਾਨੀਆ ਅਸਲ੍ਹਾ ਵੇਚ ਰਹੇ।ਪਾਕਿਸਤਾਨੀ ਮੀਡੀਆ ਚੁੱਪ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਸ਼ਹਿਰ ਸ਼ਹਿਰ ਮੁਲਕ ਮੁਲਕ >> ਯਮਨ : ਜੰਗ, ਬਿਮਾਰੀਆਂ ਤੇ ਕਹਿਤ ,ਅਮਰੀਕਾ, ਬਰਤਾਨੀਆ ਅਸਲ੍ਹਾ ਵੇਚ ਰਹੇ।ਪਾਕਿਸਤਾਨੀ ਮੀਡੀਆ ਚੁੱਪ

ਯਮਨ : ਜੰਗ, ਬਿਮਾਰੀਆਂ ਤੇ ਕਹਿਤ ,ਅਮਰੀਕਾ, ਬਰਤਾਨੀਆ ਅਸਲ੍ਹਾ ਵੇਚ ਰਹੇ।ਪਾਕਿਸਤਾਨੀ ਮੀਡੀਆ ਚੁੱਪ

ਵਿਚਾਰ ਡੈਸਕ
September 11th, 2017

ਨਿਰੇ ਉਨ੍ਹਾਂ ਨੂ ਮਹੀਨਿਆਂ ਵਿਚ 5676 ਆਈਰ ਸਟਰਾਈਕਾਂ ਕੀਤੀਆ ਗਿਆਂ ਜਿਸ ਵਿਚ ਸਾਊਦੀ ਅਰਬ ਤੇ ਉਸ ਦੇ ਇਤਹਾਦੀਆਂ ਰਲਤ ਕੀਤੀ।ਲੱਖਾਂ ਯਮਨੀ ਤਬਾਹੀਆਂ ਤੋਂ ਲੰਘ ਰਹੇ ਨੇਂ।ਖ਼ਾਨਾ ਜੰਗੀ, ਹੈਜ਼ੇ ਦੀ ਬਿਮਾਰੀਆਂ, ਨੇਵਲ ਬਾਈਕਾਟ ਤੇ ਗ਼ੈਰ ਮੁਲਕੀ ਫ਼ੌਜੀ ਮੁਦਾਖ਼ਲਤਾਂ ਪਾਰੋਂ ਅੱਜ ਡੇੜ੍ਹ ਕੜ ਵੜ ਲੋਕ ਬਦ ਹਾਲੀਆਂ ਦਾ ਸ਼ਿਕਾਰ ਨੇਂ। ਯਮਨ ਵਿਚ ਮੁਸਲਮਾਨਾਂ ਦੀ ਆਬਾਦੀ 95 ਫ਼ੀਸਦੀ ਹੈ ਪਰ ਏਸ ਬਦਹਾਲੀ ਬਾਰੇ ਆਲਮੀ ਇਸਲਾਮੀ ਤੰਜ਼ੀਮਾਂ ਹੀ ਚੁੱਪ ਨਹੀਂ ਸਗੋਂ ਸਾਡੇ ਜੈਸੇ ਮੀਡੀਆ ਵਿਚ ਵੀ ਯਮਨ ਬਾਰੇ ਖ਼ਮੋਸ਼ੀਆਂ ਵਾਧੂ।ਅੱਜ ਰੂਸੀ ਟੀ ਵੀ ਵੱਡੀ ਖ਼ਬਰ ਦਿੱਤੀ ਪਰ ਬੀ ਬੀ ਸੀ ਤੇ ਵਾਈਸ ਆਫ਼ ਅਮਰੀਕਾ ਦੀ ਖ਼ਮੋਸ਼ੀ ਸਮਝ ਆਂਦੀ ਹੈ।ਪਾਕਿਸਤਾਨ ਵਿਚ ਰੋਹਨਗਿਆਂ ਬਾਰੇ ਖ਼ਬਰਾਂ , ਜਲਸੇ, ਜਲੂਸ ਵਾਧੂ ਪਰ ਯਮਨ ਬਾਰੇ ਕੋਈ ਗੱਲ ਨਹੀਂ ਕਰ ਰਿਹਾ।ਦੂਜੇ ਪਾਸੇ ਅਮਰੀਕਾ ਤੇ ਬਰਤਾਨੀਆ ਅੱਜ ਕੱਲ੍ਹ ਉਸੇ ਸਾਊਦੀ ਅਰਬ ਨੂੰ ਅਸਲ੍ਹਾ ਵੇਚਣ ਦੀ ਡੀਲਾਂ ਕਰ ਰਹੇ ਨੇਂ ਜਿਹੜਾ 2015 ਤੂੰ ਜਾਰੀ ਯਮਨੀ ਤਬਾਈਆਂ ਵਿਚ ਵੱਡਾ ਕਿਰਦਾਰ ਹੈ।ਯਮਨ ਵਿਚ ਹੋਣ ਵਾਲੀਆਂ ਆਈਰ ਸਟਰਾਈਕਾਂ ਖ਼ਿਲਾਫ਼ ਅਕਵਾਮ-ਏ-ਮੁੱਤਹਿਦਾ ਵੀ ਇਹਤਜਾਜ ਕਰ ਚੁੱਕਿਆ ਹੈ।ਲੰਦਨ ਤੋਂ ਜਾਰੀ ਕੀਤੀ ਗਈ ਕੂਈਨ ਮੇਰੀ ਯੂਨੀਵਰਸਿਟੀ ਦੀ ਰਿਪੋਰਟ ਵਿਚ ਵੀ ਯਮਨ ਦੀ ਭੈੜੀ ਹਾਲਤਾਂ ਵਿਚ ਸਾਊਦੀ ਅਰਬ ਦੇ ਕਿਰਦਾਰ ਬਾਰੇ ਗੱਲ ਕੀਤੀ ਗਈ ਹੈ।ਰਿਪੋਰਟ ਵਿਚ ਲਿਖਿਆ ਹੈ ਪਈ ਆਈਰ ਸਟਰਾਈਕਾਂ ਪਾਰੋਂ ਬਹੁੰ ਸਾਰੇ ਹਸਪਤਾਲ ਤਬਾਹ ਹੋ ਗਏ ਅਤੇ ਵਾਟਰ ਸਪਲਾਈ ਸਿਸਟਮ ਥਾਂ ਥਾਂ ਤੋਂ ਟੁੱਟ ਭੱਜ ਗਿਆ।ਹੈਜ਼ੇ ਦੀ ਵਬਾ-ਏ-ਫੈਲਣ ਦੀ ਵੱਡੀ ਵਜ੍ਹਾ ਇਹੋ ਹੈ।ਤਜਾਰਤਾਂ ਤੇ ਸਾਊਦੀ ਪਾਂਦੀਆਂ ਪਾਰੋਂ ਖ਼ੁਰਾਕ ਤੇ ਦਵਾਈਆਂ ਦੀ ਕਮੀ ਬਾਰੇ ਵੀ ਰਿਪੋਰਟ ਲਿਖਿਆ ਹੈ।ਹੈਲਥ ਦਾ ਆਲਮੀ ਅਦਾਰਾ ਡਬਲਿਊ ਐਚ ਓ ਚੀਖ਼ਦਾ ਪਿਆ ਹੈ ਪਰ ਸਭ ਪਾਸੇ ਖ਼ਮੋਸ਼ੀ ਹੈ।ਯਮਨ ਵਿਚ 80 ਫ਼ੀਸਦੀ ਖ਼ੁਰਾਕ ਬਾਹਰੋਂ ਆਂਦੀ ਹੈ।ਸਭ ਤੋਂ ਭੈੜਾ ਹਾਲ ਜ਼ਨਾਨੀਆਂ ਤੇ ਬੱਚਿਆਂ ਦਾ ਹੈ।ਰੂਸੀ ਟੀ ਵੀ ਨੇ ਇਕ ਟੀਮ ਯਮਨ ਘੱਲੀ ਅਤੇ ਏਸ ਦੀ ਰਿਪੋਰਟਿੰਗ ਦਾ ਲਿੰਕ ਦੇ ਰਹੇ ਹਾਂ
Link of RT report about Yemen
https://www.rt.com/news/402755-war-disease-famine-yemen-crisis/


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels