Loading...
ਜ਼ਰਦਾਰੀ, ਗਰਈਟਰ ਪੰਜਾਬ ਅਤੇ ਨਵਾਜ਼ ਸ਼ਰੀਫ਼

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਕਾਲਮ ਤੇ ਕਾਲਮਿਸਟ >> ਜ਼ਰਦਾਰੀ, ਗਰਈਟਰ ਪੰਜਾਬ ਅਤੇ ਨਵਾਜ਼ ਸ਼ਰੀਫ਼

ਜ਼ਰਦਾਰੀ, ਗਰਈਟਰ ਪੰਜਾਬ ਅਤੇ ਨਵਾਜ਼ ਸ਼ਰੀਫ਼

September 7th, 2017

ਜਿੱਦਾਂ ਪੰਜਾਬ ਤੋਂ ਵੋਟ ਮਿਲਣ ਤੇ ਸਭ ਚੰਗਾ, ਪਰ ਜੇ ਆਪਣੀ ਹਰਕਤਾਂ ਪਾਰੋਂ ਪੰਜਾਬ ਤੋਂ ਫ਼ਾਰਗ਼ ਹੂਜਾਵਨ ਤਾਂ ਫ਼ਿਰ ਉਨ੍ਹਾਂ ਦੀ ਪੰਜਾਬ ਮੁਖ਼ਾਲਫ਼ਤ ਵੇਖਣ ਵਾਲੀ ਹੁੰਦੀ ਹੈ। ਇਹ ਕੰਮ ਨਿਰਾ ਜ਼ਰਦਾਰੀ ਹੋਰਾਂ ਦਾ ਨਹੀਂ ਸਗੋਂ ਤਹਿਰੀਕ-ਏ-ਇਨਸਾਫ਼ ਤੇ ਸਾਡੀ ਸਟੀਬਲਸ਼ਮਨਟ ਸਭ ਵਿਚ ਇਹ ਰੋਇਆ ਨਜ਼ਰ ਆਂਦਾ ਹੈ।ਅੱਜ ਕੱਲ੍ਹ ਤੇ ਬੜੇ ਬੜੇ ਜਗਾਦਰੀ ਤੇ ਆਜ਼ਾਦ ਸਹਾਫ਼ੀ ਆਖਵਾਨ ਵਾਲੇ ਨਿਰੀ ਪੰਜਾਬ ਦੁਸ਼ਮਣੀ ਵਿਚ ਨਵਾਜ਼ ਸ਼ਰੀਫ਼ ਦੀ ਸਿਆਸਤ ਦੇ ਮੁੱਕਣ ਦੀ ਦੁਹਾਈਆਂ ਪਾ ਰਹੇ ਨੇਂ। ਦੂਰ ਕਿਉਂ ਜਾਂਦੇ ਹੋ, ਆਲ ਇੰਡੀਆ ਕਾਂਗਰਸ ਜਿੱਦਾਂ ਪੰਜਾਬ ਵਿਚ ਨਾਕਾਮ ਹੋਈ ਸੀ ਤਾਂ ਇਸ ਪੰਜਾਬ ਦੀ ਧਰਮੀ ਵੰਡ ਬਾਰੇ ਮਾਰਚ 1947 ਨੂੰ ਆਵਾਜ਼ ਚੁੱਕੀ ਸੀ। ਕਾਂਗਰਸ ਦੀ ਪੰਜਾਬ ਮੁਖ਼ਾਲਫ਼ਤ ਇਕ ਤਵਾਰੀਖ਼ੀ ਮਿਸਾਲ ਹੈ ਕਿ ਜਿਸ ਨੂੰ ਭੁੱਟੋ ਹੋਰੀ ਤੇ ਜਾਂਦੇ ਸਨ ਪਰ ਜ਼ਰਦਾਰੀ ਤੇ ਉਸ ਦੇ ਹਵਾਰੀ ਨਹੀਂ ਜਾਂਦੇ 2008 ਤੀਕ ਵੀ ਪੀਪਲਜ਼ ਪਾਰਟੀ ਪੰਜਾਬ ਵਿਚ ਇਕ ਵੱਡੀ ਆਵਾਜ਼ ਸੀ ਪਰ 2008 ਤੂੰ ਬਾਦ ਬਾਬਰ ਇਵਾਨ, ਰਹਮਨ ਮੁਲਕ, ਕਾਇਰਾ, ਖੋਸਾ, ਵੱਟੂ ਵਰਗੀਆਂ ਪਾਰਟੀ ਨੂੰ ਪੰਜਾਬ ਵਿਚ ਡੋਬਣ ਲਈ ਬੜਾ ਕਿਰਦਾਰ ਅਦਾ ਕੀਤਾ। ਪੰਜਾਬੀ ਵਿਚ ਤਕਰੀਰ ਕਰਨ ਨਾਲ਼ ਹੀ ਕੰਮ ਨਹੀਂ ਚਲਦਾ ਸਗੋਂ ਦਲ ਨਾਲ਼ ਪੰਜਾਬ ਵਿਚ ਜਿਹੜਾ ਆਏਗਾ ਅਤੇ ਪੰਜਾਬ ਬਾਰੇ ਏਸ ਦੀ ਸੋਚ ਕੂੜ ਨਹੀਂ ਹੋਏਗੀ ਉਸ ਨੂੰ ਪੰਜਾਬੀ ਗਿੱਲ ਲਾਂਦੇ ਨੇਂ। ਮੁਹੰਮਦ ਅਲੀ ਜਿਨਾਹ ਕਿਹੜਾ ਪੰਜਾਬੀ ਸੀ? ਜਿੱਦਾਂ ਪੰਜਾਬ 1938 ਤੋਂ ਬਾਦ ’’ ਜਿਨਾਹ ।ਸਿਕੰਦਰ ਪੈਕਟ ‘‘ ਰਾਹੀਂ ਮੁਸਲਿਮ ਲੀਗ ਵਿਚ ਆਇਆ ਸੀ ਤਾਂ ਜਾ ਕੇ ਮੁਸਲਿਮ ਲੀਗ ਐਮ ਕਿਊ ਐਮ ਦੀ ਥਾਂ ਇਕ ਅਵਾਮੀ ਪਾਰਟੀ ਬਣੀ ਸੀ
ਜ਼ਰਦਾਰੀ ਸਾਹਿਬ, ਗਾਂਧੀ ਵਾਂਗ ਪੰਜਾਬ ਦੀ ਗੱਲ ਕਰਨ ਨਾਲ਼ ਗੱਲ ਨਹੀਂ ਬਣੇਗੀ। ਪੰਜਾਬੀ ਏਸ ਚੱਕਰ ਵਿਚ ਨਹੀਂ ਆਉਣ ਗੇ। ਪੰਜਾਬ ਦੀ ਵੰਡਦੇ ਏਜੰਡੇ ਤੇ ਅੱਜ ਪੀ ਪੀ ਪੀ ਤੇ ਪੀ ਟੀ ਆਈ ਖਲੋਤੀ ਹੈ ਅਤੇ ਇਹ ਕੂੜ ਏਜੰਡਾ ਹੈ ਜਿਸਦੀ ਨੀਹਾਂ ਏ ਐਨ ਪੀ ਅਤੇ ਐਮ ਕਿਊ ਐਮ ਰੱਖੀਆਂ ਸਨ। ਪੀ ਪੀ ਪੀ ਤੇ ਪੀ ਟੀ ਆਈ ਦੀ ਤੰਜ਼ੀਮਾਂ ਨੂੰ ਹੀ ਵੇਖ ਲੌ ਕਿ ਉਹ ਪਹਿਲੇ ਤੋਂ ਪੰਜਾਬ ਵੰਡਣ ਦਾ ਉਧਾਰ ਖਾਏ ਬੈਠੇ ਨੇਂ। ਸਿੰਧ ਦੀ ਵੰਡ ਤੇ ਜ਼ਰਦਾਰੀ ਹੋਰਾਂ ਨੂੰ ਅੱਗ ਲੱਗ ਜਾਂਦੀ ਹੈ।ਕਰਾਚੀ ਵਾਲੇ ਵੱਖਰਾ ਸੂਬਾ ਮੰਗਣ ਤੇ ਉਹ ਸਿੰਧ ਧਰਤੀ ਨਾਲ਼ ਗ਼ਦਾਰੀਆਂ ਪਰ ਜੇ ਪੀ ਪੀ ਪੀ ਪੰਜਾਬ ਦੀ ਵੰਡ ਲਈ ਨਾਅਰੇ ਲਾਏ ਤਾਂ ਉਸ ਨੂੰ ਪੰਜਾਬ ਵਿਚ ਕੇਹਾ ਆਖਿਆ ਜਾਏ?ਖ਼ੈਬਰ ਪਖ਼ਤੋਨਖ਼ਵਾ ਦੇ ਕੌਮ ਪ੍ਰਸਤ ਵੀ ਸੂਬੇ ਦੇ ਪੰਜਾਬੀਆਂ ਨੂੰ ਮਜ਼ੀਦ ਵੰਡਣ ਤੇ ਦਬਾਉਣ ਤੇ ਯਕੀਨ ਰੱਖਦੇ ਨੇਂ। ਉਹ ਫ਼ਾਟਾ ਨੂੰ ਰਲਾਨਾ ਚਾਹੁੰਦੇ ਨੇਂ ਕਿਉਂਜੇ ਹਿੰਦੂ ਕੁ, ਹਜ਼ਾਰਾ ਪੰਜਾਬੀਆਂ ਦਾ ਮੁੜ ਖ਼ੈਬਰ ਪੀ ਕੇ ਵਿਚ ਗਵਰਨਰ ਵੀ ਨਾ ਆਏ। ਇਕ ਘਟੀਆ ਇਸ਼ਤਿਹਾਰੀ ਫ਼ਿਲਮ ਜੀਵ ਤੇ ਚੱਲਦੀ ਹੈ ਜਿਸ ਵਿਚ ਖ਼ੈਬਰ ਪੀ ਕੇ ਦੀ ਗਵਰਨਰ ਸ਼ਿਪ ਪਹਿਲੇ ਤੋਂ ਫ਼ਾਟਾ ਵਾਲਿਆਂ ਨੂੰ ਦੇਣ ਦੀ ਗੱਲ ਕੀਤੀ ਜਾਰਹੀ ਹੈ। ਜੇ ਫ਼ਾਟਾ ਨੂੰ ਰਲਾਵਨ ਦਾ ਏਡਾ ਹੀ ਸ਼ੌਕ ਹੈ ਤੇ ਫ਼ਿਰ ਬਲੋਚਿਸਤਾਨ ਦੇ ਪਖ਼ਤੂਨਾਂ ਦਾ ਕੀ ਕਸੂਰ ਹੈ? ਫ਼ਿਰ ਖ਼ੈਬਰ ਪੀ ਕੇ ਦੇ ਪੰਜਾਬੀਆਂ ਤੇ ਬਲੋਚਿਸਤਾਨ ਦੇ ਬਲੋਚਾਂ ਦੀ ਜਾਨ ਛੱਡ ਦਿਓ। ਇਹ ਸਭ ਰੌਲੇ ਜ਼ਰਦਾਰੀ ਹੋਰਾਂ ਨੂੰ ਨਜ਼ਰ ਨਹੀਂ ਆਂਦੇ ਤੇ ਉਹ ਨਵਾਜ਼ ਸ਼ਰੀਫ਼ ਤੇ ਗਰੇਟਰ ਪੰਜਾਬ ਦਾ ਇਲਜ਼ਾਮ ਲਾਕੇ ਰਾਂਝਾ ਰਾਜ਼ੀ ਕਰਨਾ ਚਾਹੁੰਦੇ ਨੇਂ। ਸਟੀਬਲਸ਼ਮਨਟ ਜੰਞ ਮੀਆਂ ਨਵਾਜ਼ ਸ਼ਰੀਫ਼ ਨੂੰ ਅਕਾਮੇ ਤੇ ਕੱਢਿਆ ਹੈ ਉਹ ਇਕ ਕੂੜ ਕੰਮ ਸੀ ਅਤੇ ਜ਼ਰਦਾਰੀ ਹੋਰੀ ਨਵੀਂ ਆਈ ਜੇ ਆਈ ਦਾ ਹਿੱਸਾ ਸਨ।ਪਰ ਕੁੱਝ ਜਗਾਦਰੀ ਸਹਾਫ਼ੀਆਂ ਅੱਖਾਂ ਕਬੂਤਰ ਵਾਂਗ ਬੰਦ ਕੀਤੀਆਂ ਹੋਈਆਂ ਨੇਂ।ਪੀ ਪੀ ਪੀ ਦਾ ਪੰਜਾਬ ਬਾਰੇ ਬਿਆਨਿਆ ਕੂੜ ਹੈ।ਬੱਸ ਕੌਮੀ ਇਤਿਹਾਦ ਬਣਨਾ ਰਹਿ ਗਿਆ ਸੀ ਕਿ 28 ਜੁਲਾਈ ਤੋਂ ਬਾਦ ਇਹ ਦਾਗ਼ ਵੀ ਪੀ ਪੀ ਪੀ ਤੇ ਲੱਗ ਹੀ ਗਿਆ। ਬੇਨਜ਼ੀਰ ਕਤਲ ਕੇਸ ਦੇ ਫ਼ੈਸਲੇ ਬਾਦੋਂ ਜੋ ਜੁੱਤੀਆਂ ਪੀ ਪੀ ਪੀ ਨੂੰ ਪਏ ਰਹੀਆਂ ਨੇਂ ਉਹ ਸਭ ਜ਼ਰਦਾਰੀ ਤੇ ਉਨ੍ਹਾਂ ਦੇ ਯਾਰਾਂ ਦਾ ਕੀਤਾ ਧਰਿਆ ਹੈ। ਜ਼ਰਦਾਰੀ ਹੋਰੀ ਸਿੰਧੀ ਟੋਪੀ ਪਾਕੇ ਸਿੰਧ ਦੇ ਲੋਕਾਂ ਦਾ ਕਡ਼ਾ ਇਮਤਿਹਾਨ ਲੇਨ ਗੇ ਤੇ ਇਮਰਾਨ ਪਸ਼ਤੋ ਗਾਵਣ ਚਲਾ ਕੇ ਪਠਾਣਾਂ ਨੂੰ 2018 ਵਿਚ ਰਾਮ ਕਰ ਲੇਨ ਗੇ? ਨਵਾਜ਼ ਸ਼ਰੀਫ਼ ਸਟੀਬਲਸ਼ਮਨਟ ਨਾਲ਼ ਲੜਾਈ ਬਾਦੋਂ ਹਨ ਬਾਕੀ ਸੂਬਿਆਂ ਵਿਚ ਵੀ ਮਕਬੂਲ ਹੈ। ਇਹ ਇਕ ਵੱਡੀ ਹਕੀਕਤ ਹੈ ਕਿ 1947 ਵਿਚ ਕਾਂਗਰਸ ਤੇ ਅੰਗਰੇਜ਼ਾਂ ਰਲ਼ ਮਿਲ ਕੇ ਪੰਜਾਬ ਦੀ ਧਰਮੀ ਵੰਡ ਕੀਤੀ ਸੀ ਅਤੇ ਹਰ ਪੰਜਾਬੀ ਨੂੰ ਏਸ ਦਾ ਮਲਾਲ ਹੈ ਕਿ ਭਾਂਵੇਂ ਉਹ ਸੁੱਖ, ਹਿੰਦੂ, ਪੰਜਾਬੀ ਹੋਏ ਯਾ ਪੰਜਾਬੀ ਮੁਸਲਮਾਨ। ਗਰੇਟਰ ਪੰਜਾਬ ਆਖ ਕੇ ਜ਼ਰਦਾਰੀ ਹੋਰੀ ਪੰਜਾਬੀਆਂ ਨੂੰ ਕੀ ਯਾਦ ਕਰਵਾਣਾ ਚਾਹੁੰਦੇ ਨੇਂ? ਪੰਜਾਬੀਆਂ ਨੂੰ ਗਾਲਾਂ ਕੱਢ ਕੇ ਜੇ ਕਾਂਗਰਸ ਦਾ ਕੁੱਝ ਨਹੀਂ ਬਣਿਆ ਤੇ ਇਮਰਾਨ ਤੇ ਜ਼ਰਦਾਰੀ ਦਾ ਵੀ ਕੁੱਝ ਨਹੀਂ ਬਣੇਗਾ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels