Loading...
ਐਲ ਐਨ ਜੀ ਦਾ ਦੂਜਾ ਟਰਮੀਨਲ ਤਿਆਰ : ਨਵਾਜ਼ ਨੂੰ ਹਟਾਣਾ ਬੇਕਾਰ ਗਿਆ।ਸਾਊਦੀ ਅਰਬ ਪ੍ਰੇਸ਼ਾਨ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਮਈਸ਼ਤ ਤੇ ਬਿਉਪਾਰ >> ਐਲ ਐਨ ਜੀ ਦਾ ਦੂਜਾ ਟਰਮੀਨਲ ਤਿਆਰ : ਨਵਾਜ਼ ਨੂੰ ਹਟਾਣਾ ਬੇਕਾਰ ਗਿਆ।ਸਾਊਦੀ ਅਰਬ ਪ੍ਰੇਸ਼ਾਨ

ਐਲ ਐਨ ਜੀ ਦਾ ਦੂਜਾ ਟਰਮੀਨਲ ਤਿਆਰ : ਨਵਾਜ਼ ਨੂੰ ਹਟਾਣਾ ਬੇਕਾਰ ਗਿਆ।ਸਾਊਦੀ ਅਰਬ ਪ੍ਰੇਸ਼ਾਨ

ਵਿਚਾਰ ਡੈਸਕ
August 27th, 2017

ਦੂਜਾ ਟਰਮੀਨਲ ਤਿਆਰ ਤੇ ਤੀਜੇ ਟਰਮੀਨਲ ਤੇ ਤੁਰਕੀ ਦੀ ਕੰਪਨੀ ’’ ਗਲੋਬਲ ਅਨਰਜੀ ਇੰਟਰਨੈਸ਼ਨਲ ਲਿਮੀਟਿਡ ‘‘ ਤੇਜ਼ੀਆਂ ਨਾਲ਼ ਕੰਮ ਕਰ ਰਹੀ ਹੈ ਜਿਸ ਪਾਰੋਂ ਪਾਕਿਸਤਾਨ ਵਿਚ 750 ਕਿਊਬਿਕ ਫ਼ੇਟ ਐਲ ਐਨ ਜੀ ਹਰ ਰੋਜ਼ ਹੋਰ ਲਾਈ ਜਾ ਸਕੇਗੀ।ਐਂਜ 2018 ਤੀਕ ਪਾਕਿਸਤਾਨ ਵਿਚ ਪੂਰੇ ਦੋ ਹਜ਼ਾਰ ਮਿਲੀਅਨ ਕਿਊਬਿਕ ਫ਼ੇਟ ਫ਼ੀਸ ਰੋਜ਼ਾਨਾ ਆ ਸਕੇ ਗੀ।ਇਹ ਪਿਛਲੇ ਸਾਲ ਵਜ਼ੀਰ-ਏ-ਆਜ਼ਮ ਮੀਆਂ ਨਵਾਜ਼ ਸ਼ਰੀਫ਼ ਦੇ ਕਤਰ ਨਾਲ਼ ਕੀਤੇ ਪੰਦਰਾ ਸਾਲਾ ਮੁਆਹਿਦਾ ਦਾ ਹਿੱਸਾ ਹੈ ਜਿਸ ਪਾਰੋਂ ਸਾਊਦੀ ਅਰਬ ਉਨ੍ਹਾਂ ਤੋਂ ਬਹੁੰ ਨਰਾਜ਼ ਹੋ ਚੁੱਕਿਆ ਸੀ।ਯਮਨ ਦੀ ਜੰਗ ਵਿਚ ਨਿਊਟਰਲ ਰਹਿਣ ਅਤੇ ਕਤਰ ਨਾਲ਼ ਐਲ ਐਨ ਜੀ ਦੇ ਮੁਆਹਿਦਾ ਪਾਰੋਂ ਅਮਰੀਕੀ ਸਾਊਦੀ ਇਤਿਹਾਦ ਦੇ ਪ੍ਰਧਾਨ ਗ਼ੁੱਸੇ ਵਿਚ ਸਨ। ਨਵਾਜ਼ ਸ਼ਰੀਫ਼ ਦੇ ਹਟਣ ਬਾਦੋਂ ਵੀ ਇਹ ਮੁਆਹਿਦਾ ਜਾਰੀ ਹੈ ਅਤੇ ਨਵੇਂ ਵਜ਼ੀਰ-ਏ-ਆਜ਼ਮ ਐਲਾਨ ਕੀਤਾ ਹੈ ਪਈ ਦੂਜਾ ਟਰਮੀਨਲ ਨਿਰੇ 330 ਦਿਨਾਂ ਦੀ ਰਿਕਾਰਡ ਮੁਦਤ ਵਿਚ ਬਣਾਇਆ ਗਿਆ ਹੈ।ਯੂ ਏ ਈ ਤੇ ਸਾਊਦੀ ਅਰਬ ਨੇ ਰਲ਼ ਮਿਲ ਕਤਰ ਖ਼ਿਲਾਫ਼ ਜਿਹੜਾ ਮੁਹਾਜ਼ ਬਣਾਇਆ ਸੀ ਉਹ ਵੀ ਚੱਲ ਨਹੀਂ ਸਕਿਆ।ਪਾਕਿਸਤਾਨ ਨੂੰ ਗੈਸ ਦੇ ਮੁਤਬਾਦਲ ਜ਼ਰੀਏ ਚਾਹੀਦੇ ਨੇਂ ਅਤੇ ਐਲ ਐਨ ਜੀ ਲਿਆਉਣ ਪਿੱਛੇ ਇਹੋ ਵੇਸਣ ਸੀ ਪਰ ਪਾਕਿਸਤਾਨ ਵਿਚ ਐਲ ਪੀ ਜੀ ਮਾਫ਼ੀਆ ਏਸ ਦੇ ਖ਼ਿਲਾਫ਼ ਸੀ।ਪੀ ਪੀ ਪੀ ਦੇ ਕੁੱਝ ਲੀਡਰ ਵੀ ਏਸ ਮਾਫ਼ੀਆ ਵਿਚ ਰਲਤੀ ਨੇਂ ਤਾਂ ਮਾਰੇ ਜ਼ਰ ਦਾਦਰੀ ਵੀ ਨਵਾਜ਼ ਹਟਾਓ ਪ੍ਰਾਜੈਕਟ ਵਿਚ ਰਲਤੀ ਹੋਇਆ।ਸ਼ਾਹਿਦ ਖ਼ਾਕ਼ਾਨ ਅੱਬਾਸੀ ਐਲ ਐਨ ਜੀ ਦੇ ਮਨਸੂਬੇ ਨੂੰ ਤੋੜ ਲਾਵਣ ਲਈ ਪੱਕੇ ਇਰਾਦੇ ਰੱਖਦੇ ਨੇਂ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels