Loading...
ਗ਼ਰੀਬਾਂ ਲਈ ਕਰਜ਼ੇ : ਔਕੜਾਂ ਯਾ ਰਹਿਮਤਾਂ ( ਦੂਜੀ ਅਤੇ ਅਖ਼ੀਰੀ ਲੜੀ )

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਮਈਸ਼ਤ ਤੇ ਬਿਉਪਾਰ >> ਗ਼ਰੀਬਾਂ ਲਈ ਕਰਜ਼ੇ : ਔਕੜਾਂ ਯਾ ਰਹਿਮਤਾਂ ( ਦੂਜੀ ਅਤੇ ਅਖ਼ੀਰੀ ਲੜੀ )

ਗ਼ਰੀਬਾਂ ਲਈ ਕਰਜ਼ੇ : ਔਕੜਾਂ ਯਾ ਰਹਿਮਤਾਂ ( ਦੂਜੀ ਅਤੇ ਅਖ਼ੀਰੀ ਲੜੀ )

ਨਿੱਕੀ ਅਕਬਰ
September 7th, 2017

ਪਾਕਿਸਤਾਨ ਵਿਚ ਮਾੜੀਆਂ ਤੇ ਛੋਟੇ ਕਾਰੋਬਾਰਾਂ ਲਈ ਦਿੱਤੇ ਕਰਜ਼ੇ ਵਾਲੀ ਸਕੀਮਾਂ ਕਿਉਂ ਨਾਕਾਮ ਹੁੰਦਿਆਂ ਨੇਂ? ਅਸਲ ਘਾਟਾ ਕੇਹਾ ਹੈ? ਇਹ ਸਭ ਦੱਸਣ ਲਈ ਲਿਖਾਰੀ ਇਹ ਲਿਖਤ ਲਿਖੀ ਹੈ। ਤੁਸੀ ਵੀ ਪੜ੍ਹੋ। ਅਖ਼ੀਰ ਵਿਚ ਪਹਿਲੀ ਲੜੀ ਦਾ ਲਿੰਕ ਵੀ ਹੈ

ਸਰਮਾਏਦਾਰੀ ਬੰਦੋਬਸਤ ਵਿਚ ਗ਼ਰੀਬਾਂ ਵਾਸਤੇ ਕਰ ਜ਼ ਦੀ ਫ਼ਰਾਹਮੀ ਵਿਚ ਇਕ ਵੱਡੀ ਔਕੜ ਸਰਮਾਇਆ ਦਾਰਾਨਾ ਮਈਸ਼ਤ ਦਾ ਬੇ ਰਹਿਮਾਨਾ ਬੋਥਾ ਹੈ। ਮੁਲਕ ਪਾਕਿਸਤਾਨ, ਨਾਂ ਦਾ ਤੇ ਇਕ ਸਰਮਾਇਆ ਦਾਰਾਨਾ ਨਿਜ਼ਾਮ ਵਾਲਾ ਮੁਲਕ ਹੈ ਪਰ ਇਥੇ ਅਸਲ ਸਰਮਾਇਆ ਕਾਰੀ ਨਿਰੇ ਅਮੀਰ ਇੰ ਲਈ ਹੈ ।ਗ਼ਰੀਬ ਤੇ ਬੱਸ ਏਸ ਦੀ ਚਮਕ ਵੇਖ ਸਕਦਾ ਹੈ ਉਹ ਵੀ ਦੂਰੋਂ ਦੂਰੋਂ। ਅਮਰੀਕੀ ਤੇ ਯੂਰਪੀ ਸਰਮਾਏਦਾਰੀ ਬੰਦੋਬਸਤ ਵਿਚ ਹਿੱਕ ਹੁਨਰਮੰਦ ਮਾੜੇ ਇਨਸਾਨ ਲਈ ਕਰਜ਼ ਲੇਨ ਦੀ ਗੁੰਜਾਇਸ਼ਾਂ ਸਨ ਜਿਸ ਨੂੰ venture capital ਕਹਿੰਦੇ ਨੇਂ। ਏ ਸਰਮਾਇਆ ਕਾਰੀ ਕਿਸੇ ਬੰਦੇ ਯਾਕਮਪਨੀ ਦੀ ਕਸੀ ਪਰਾਡਕਟ product ਯਾ Idea ਓਤੇ ਹੁੰਦੀ ਹੈ।ਇਸਲਾਮੀ ਮਈਸ਼ਤ ਵਿਚ ਏਸ ਤਰੀਕੇ ਨੂੰ ਮਸ਼ਾਰਕਾ ਤੇ ਮਜ਼ਾ ਰੱਬਾ ਆਖਦੇ ਨੇਂ। ਏਸ ਪਾਰੋਂ ਹੀ ਮਗ਼ਰਿਬੀ ਮਈਸ਼ਤਾਂ ਤੇ ਮੁਆਸ਼ਰਿਆਂ ਵਿਚ ਇਨਸਾਨੀ ਸਰਮਾਇਆ (human capital) ਨੂੰ ਤਰੱਕੀ ਦਾ ਇਕ ਔਗੜਵਾਂ ਪੱਖ ਮੰਨਿਆ ਜਾਂਦਾ ਹੈ। ਮਗ਼ਰਿਬੀ ਮੁਆਸ਼ਰੇ ਆਪਣੇ ਲਾਇਕ ਬੰਦਿਆਂ ਵਾਸਤੇ venture capital ਦਾ ਬਨਦੋਬਸਤਕਰਦੇ ਨੇਂ ਤੇ ਏਸ ਵਿਚ ਓ ਮੁਲਕੀ ਤੇ ਗ਼ੈਰ ਮੁਲਕੀ ਦਾ ਫ਼ਰਕ ਨੀਂ ਕਰਦੇ।ਏਸ ਦੀ ਬਿਹਤਰੀਨ ਮਿਸਾਲ ਈ ਮੇਲ ਪ੍ਰੋਗਰਾਮਾਂ ਯਾਹੂ (Yahoo) ਤੇ ਹਾਟ ਮੇਲ਼ (hotmail) ਦੇ ਖ਼ਾਲਕਾਂ ਦੀ ਹੌਸਲਾ ਅਫ਼ਜ਼ਾਈਆਂ ਨੇਂ। ਇਹੋ ਹੌਸਲਾ ਅਫ਼ਜ਼ਾਈਆਂ ਕਿਸੇ vendor ਨੂੰ ਮਈਸ਼ਤ ਦਾ ਤਗੜਾ ਹਿੱਸਾ ਬਣਾ ਦੀਆਂ ਨੇਂ
ਉਨ੍ਹਾਂ ਮਈਸ਼ਤਾਂ ਵਿਚ vendor ਦਾ ਮਤਲਬ ਉਹ ਕੰਪਨੀ ਹੈ ਜੋ ਪੂਰੀ ਸ਼ੈ ਤੇ ਤਿਆਰ ਨੇਂ ਕਰਦੀ ਪਰ ਕਸੀ ਵੱਡੀ ਸ਼ੈ ਦਾ ਇਕ ਅਹਿਮ ਕੱਲ੍ਹ ਪੁਰਜ਼ਾ ਜ਼ਰੂਰ ਬਣਾਂਦੀ ਹੈ। ਇਹ ਪੁਰਜ਼ਾ, ਜੰਞ ਪਿਛਲੀ ਕਿਸਤ ਵਿਚ ਦੱਸਿਆ ਸੀ, ਇੱਕ ਕੰਪਿਊਟਰ ਦਾ ਵੀ ਹੋ ਸਕਦਾ ਹੈ, ਇਕ ਹਵਾਈ ਜ਼ਹਾਜ਼ ਦਾ ਵੀ ਤੇ ਇਕ ਮੋਟਰ ਗੱਡੀ ਦਾ ਵੀ। ਦੂਜੇ ਲਫ਼ਜ਼ਾਂ ਵਿਚ ਇਕ ਗ਼ਰੀਬ ਯਾ SME ਕਰਜ਼ ਦੀ ਬੁਨਿਆਦ ਇਕ vendor ਹੁੰਦਾ ਹੈ ਜਿਹੜਾ ਕਿਸੇ engineering ਕੰਪਨੀ ਤੋਂ ਠੇਕਾ ਲੈਂਦਾ ਹੈ ਅਤੇ ਮਿੱਥੇ ਵੇਲੇ ਵਿਚ ਕੰਮ ਪੂਰਾ ਕਰਨ ਲਈ ਸਰਮਾਇਆ ਕਾਰੀ ਦਾ ਬੰਦੋਬਸਤ ਕਰਦਾ ਹੈ। ਏਸ ਬੰਦੋਬਸਤ ਵਿਚ ਇਕ ਪਾਸੇ ਉਹ ਕੰਮ ਨੂੰ ਪੂਰਾ ਕਰਦਾ ਹੈ ਅਤੇ ਏਸ ਪਾਰੋਂ ਜੂ payment ਈਨੂੰ ਮਿਲਦੀ ਹੈ ਇਸ ਦੇ ਨਾਲ਼ ਓ ਬੰਕ ਦਾ ਕਰਜ਼ਾ ਵੀ ਲਾਂਦਾ ਤੇ ਅਪਨੀਖੀਸੇ ਵਿਚ ਵੀ ਮੁਨਾਫ਼ਾ ਪਾਂਦਾ ਜੇ
ਪਾਕਿਸਤਾਨ ਦੀ ਸੂਰਤੇਹਾਲ : ਪਾਕਿਸਤਾਨ ਵਿਚ ਸਰਮਾਇਆ ਕਾਰੀ ਬਗ਼ੈਰ ਕਿਸੇ ਮਨਸੂਬਾ ਬਣਦੀ ਨਾਲ਼ ਕੀਤੀ ਜਾਂਦੀ ਹੈ। ਸਰਮਾਇਆ ਕਾਰੀ ਕਰਨ ਵਾਲੇ ਬੈਂਕ ਨੂੰ ਵੀ ਜ਼ਿਆਦਾ ਅੰਦਾਜ਼ਾ ਨਹੀਂ ਹੁੰਦਾ ।ਅਲਬੱਤਾ ਕਾਗ਼ਜ਼ਾਂ ਵਿਚ ਝੂਟ ਸੱਚ ਲਿਖਿਆ ਜਾਂਦਾ ਹੈ।ਜੇ ਉਹ ਆਪਣੀ ਗੱਡੀ ਦਾ ਖ਼ਰਚਾ ਪੂਰਾ ਕਰਨ ਲਈ ਕਰਜ਼ਾ ਲੈਗਾ ਤਾਂ ਅੰਜਾਮ ਤੁਸੀ ਸਮਝ ਹੀ ਸਕਦੇ ਹੋ । ਇਹ ਵੀ ਵੇਖਿਆ ਗਿਆ ਹੈ ਪਈ ਬੈਂਕ ਏਸ ਸਰਮਾਇਆ ਕਾਰੀ ਨੂਨ ਜਾਨਣ ਵਿਚ ਦਿਲ ਦੇ ਨਾਲ਼ ਕੰਮ ਨਹੀਂ ਕਰਦੇ। ਹਕੂਮਤ ਆਪਣੇ ਨੰਬਰ ਬਨਾਣ ਵਾਸਤੇ ਕਰ ਜ਼ੀ ਦੇਣ ਦੇ ਐਲਾਨ ਕਰਦੀ ਹੈ ਅਤੇ ਜਿਹੜੇ ਕਰ ਜ਼ੀ ਲੇਨ ਲਈ ਆਂਦੇ ਨੇਂ ਉਨ੍ਹਾਂ ਨੂੰ ਵੀ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਉਹ ਕਰਨਾ ਕੇਹਾ ਚਾਹ ਰਹੇ ਹੁੰਦੇ ਨੇਂ
ਦੱਸਣ ਵਾਲੀ ਗੱਲ ਇਹ ਹੈ ਪਈ ਸਰਮਾਇਆ ਕਾਰੀ ਕਿਸੇ ਮਨਸੂਬਾ ਬਣਦੀ ਨਾਲ਼ ਹੋਣੀ ਲੋੜੀਦੀ ਹੈ। ਏਸ ਦਾ ਮਤਲਬ ਇਹ ਹੈ ਕਿ ਹਕੂਮਤ ਖ਼ਾਸ ਕਰ ਮਰਕਜ਼ੀ ਬੈਂਕ ਤੇ ਉਹ ਸਰਮਾਇਆਦਾਰ ਜਿਨ੍ਹਾਂ ਦੀਆਂ ਵੱਡੀਆਂ ਕੰਪਨੀਆਂ ਨੇ, ਵੋਹ ਸਭ, ਖ਼ਾਸ ਕਰ ਆਪਣੀ demand ਦੱਸਣ। ਏਸ ਤਰੀਕੇ ਨਾਲ਼ ਇਕ ਸਿਆਸੀ ਖੇਡ ਦੀ ਜਗ੍ਹਾ ਅਜਿਹੇ ਬੰਦਿਆਂ ਨੂੰ ਕਰਜ਼ਾ ਜਾਰੀ ਕੀਤੇ ਜਾ ਸਕਦੇ ਨੇਂ ਜਿਨ੍ਹਾਂ ਦੀ ਵਾਪਸੀ ਮਸ਼ਕੂਕ ਨਾ ਹੋਏ।ਅਜਿਹੇ ਕਰਜ਼ੇ ਜਾਰੀ ਕੀਤੇ ਜਾ ਸਕਦੇ ਨੇਂ ਜਿਹੜੇ ਬੈਂਕਾਂ ਨੂੰ ਵੀ ਕਬੂਲ ਹੋਣ ਤੇ ਉਨ੍ਹਾਂ ਦਾ ਮਾਲ non performing loan ਵਿਚ ਨਾ ਜਾਵੇ । ਏਸ ਗੱਲ ਪਾਰੋਂ ਲੋੜੀਦਾ ਹੈ ਪਈ ਪਾਲਿਸੀਆਂ ਬਣਾਉਣ ਵਾਲੇ ਇਕ ਨਵਾਂ paradigm ਉਸਾਰਨ। ਏਸ ਵਾਸਤੇ ਲੋੜੀਦਾ ਹੈ ਕਿ ਇਨਸਾਨੀ ਵਸਾਇਲ ਦੀ ਤਰੱਕੀ ਵਿਚ ਵੀ ਹਕੂਮਤਾਂ ਪੈਸੇ ਲਾਨ।ਇਹ ਇਕ ਲਮੇਰਾ ਮਨਸੂਬਾ ਜੇ। ਏ ਇਕ ਰਾਤ ਵਿਚ ਹੋਣ ਵਾਲੀ ਸ਼ੈ ਨਹੀਂ ਸਗੋਂ ਹਕੂਮਤਾਂ, ਪਾਲਿਸੀ ਸਾਜ਼ ਅਦਾਰਿਆਂ ਤੇ ਮਈਸ਼ਤ ਨੂੰ ਐਂਜ ਬਨਾਣਾ ਪਏਗਾ ਕਿ ਏਸ ਮਨਸੂਬੇ ਨੂੰ ਕੋਈ ਮੋੜ ਨਾ ਸਕੇ। ਏਸ ਵਾਸਤੇ ਇਕ ਗੱਲ ਦੀ ਵੱਡੀ ਜ਼ਰੂਰਤ ਹੈ ਕਿ ਸਰਮਾਇਆ ਕਾਰੀ ਵਾਸਤੇ ਜੋ ਲੋਕੀ ਅੱਗੇ ਆਉਣ ਉਹ ਸਿਫ਼ਾਰਸ਼ੀ ਨਾ ਹੋਣ। ਏਸ ਵਾਸਤੇ ਸਿਆਸੀ ਨਿਜ਼ਾਮ ਵੀ ਪੁਖ਼ਤਗੀ ਤੇ ਤਸਲਸੁਲ ਪਹਿਲੀ ਸ਼ਰਤ ਹੈ।ਏਸ ਸਿਲਸਿਲਾ ਵਿਚ ਮਗ਼ਰਿਬੀ ਤਰੱਕੀ ਤੇ ਝਾਤ ਪਾਉ ਜਿਥੇ ਮਈਸ਼ਤਾਂ ਵਿਚ ਇਨਸਾਨੀ ਵਸਾਇਲ (Human Development indicators) ਉਲ ਧਿਆਣ ਕੀਤਾ ਜਾਂਦਾ ਹੈ
ਪਰ ਪਾਕਿਸਤਾਨ ਵਿਚ ਕੀ ਹੁੰਦਾ ਹੈ, ਏਸ ਬਾਰੇ ਵੀ ਝਾਤ ਪਾ ਲੈਂਦੇ ਹਾਂ।ਬੀਵਰੋਕਰੀਟ ਤੇ ਸਿਆਸੀ ਪਾਰਟੀਆਂ ਇਨ੍ਹਾਂ ਮਨਸੂਬਿਆਂ ਦੇ ਨਾਲ਼ ਆਪਣੀ ਤਾਕਤਾਂ ਵਧਾਂਦੇ ਨੇਂ।ਏ ਕਰਜ਼ਾ ਹਰ ਨੱਥੂ ਖ਼ੈਰੇ ਨੂੰ ਲੱਭ ਜਾਂਦਾ ਹੈ। ਏਸ ਨੂਨ ਡੱਕਣ ਲਈ ਇਕ ਸਿਆਸੀ ਬਲੋਗ਼ਤ ਦਾ ਹੋਣਾ ਜ਼ਰੂਰੀ ਹੈ। ਜੇ ਏ ਸਿਆਸੀ ਬਲੋਗ਼ਤ ਨਹੀਂ ਆਂਦੀ ਤੇ ਫ਼ਿਰ ਤੁਸੀ ਕੁੱਝ ਵੀ ਕਰ ਲੌ ਕੋਈ ਤਬਦੀਲੀ ਆਨ ਵਾਲੀ ਨਹੀਂ
ਹੱਲੇ ਤੱਕ ਇਸੀ ਇਕ ਸਰਮਾਇਆ ਕਾਰੀ ਨਿਜ਼ਾਮ ਦਾ ਜ਼ਾਇਜ਼ਾ, ਇਸ ਦੇ ਵਿਚ ਬੀਨਕਾਰੀ ਨਿਜ਼ਾਮ ਦਾ ਜ਼ਾਇਜ਼ਾ ਤੇ ਇਕ ਨੱਵੇ paradigm ਦਾ ਜ਼ਾਇਜ਼ਾ ਲਤਾ ਹੈ। ਪਾਕਿਸਤਾਨ ਵਿਚ ਬਨਿਆਦੀਸਨਾਤਾਂ ਤੇ ਬਿਲਖ਼ਸੂਸ ਦਫ਼ਾਈ ਸਨਾਤ ਇਕ ਐਸਾ ਮੌਕਾ ਦੇ ਸਕਦੀ ਹੈ ਜਿਸ ਵਿਚ engineering ਦਾ ਸ਼ੁਅਬਾ ਅੱਗੇ ਆ ਕੇ ਪੈਸੇ ਵੀ ਕਮਾ ਸਕਦਾ ਹੈ ਤੇ ਮੁਆਸ਼ੀ ਤਰੱਕੀ ਵਿਚ ਹਿੱਸਾ ਲੈ ਸਕਦਾ ਹੈ। ਅਮਰੀਕੀ ਅਤੇ ਫ਼ਰਾਂਸੀਸੀ ਮਈਸ਼ਤਾਂ ਵਿਚ ਦਫ਼ਾਈ ਪੈਦਾ ਵਾਰ ਦੇ ਸ਼ੋਅਬੇ ਦੀ growth ਇਸੇ ਹੀ paradigm ਦਾ ਹਿੱਸਾ ਹੈ। ਓਥੇ ਛੋਟੀ ਕੰਪਨੀਆਂ, ਕੱਲ ਤੇ ਪਾਇਪ ਤੋਂ ਲੈ ਕੇ ਇਕ ਬੋਰਡ ਤੱਕ ਬਨਾਂਦੀਆਂ ਨੇਂ ਤੇ ਇਕ ਵੱਡੀ ਸ਼ੈ ਦੀ ਤਿਆਰੀ ਵਿਚ ਅਪਣਾ ਹਿੱਸਾ ਪਾਂਦੀਆਂ ਨੇਂ
ਅੱਗੋਂ ਦਾ ਰਸਤਾ : ਇਧਰ ਏ ਗੱਲ ਕਰਨਾ ਜ਼ਰੂਰੀ ਏ ਕਿ ਫ਼ਰਾਂਸ ਤੇ ਅਮਰੀਕਾ ਵਿਚ ਦਫ਼ਾਈ ਸਨਾਤ ਨੇ ਸਭ ਸਨਅਤਾਂ ਨੂੰ ਵਾਧਾ ਦਿੱਤਾ। ਪਾਕਿਸਤਾਨ ਵਿਚ ਇਹ ਨਹੀਂ ਹੋਇਆ।ਏ ਗੱਲ ਬਹੁਤੀ ਜ਼ਰੂਰੀ ਏ ਕਿ ਸਭ ਨੂੰ ਨਾਲ਼ ਲੈ ਕੇ ਚੱਲਣਾ ਇਕ ਸੂਚੀ ਸਮਝੀ ਇਕਤਸਾਦੀ ਮਨਸੂਬਾ ਬੰਦਿਆਂ ਦਾ ਲਾਜ਼ਮੀ ਪੱਖ ਹੈ। ਇਹ ਇਕ ਮੌਕਾ ਹੈ ਕਿ ਉਹ ਆਪਣੀ defence production ਦੇ ਸ਼ੋਅਬੇ ਨੂੰ ਨਿੱਜੀ ਸ਼ੁਅਬਾ ਵਾਸਤੇ ਖੋਲਦੇ। ਏਸ ਤਰੀਕੇ ਨਾਲ਼ ਜੇ ਇਕ ਪਾਸੇ ਉਹ ਦਰਆਮਦੀ ਖ਼ਰਚੇ ਘੱਟ ਕਰਸਕਦੀ ਹੈ ਤੇ ਦੂਜੇ ਪਾਸੇ ਅਪਣਾ ਬਜਟ ਮੁਲਕੀ ਤਰੱਕੀ ਵਿਚ ਵੀ ਲਾਸਕਦੀ ਹੈ। ਏ ਇਕ ਵੱਡੀ ਗੱਲ ਹੋਏਗੀ ਕਿ ਪਾਕਿਸਤਾਨ ਦੀ ਸਿਆਸੀ ਬਲੋਗ਼ਤ ਦਾ ਸਬੂਤ ਦਿੰਦੇ ਹੋਏ ਰਲ਼ ਕੇ ਰੋਟੀ ਖਾਣ ਦੀ ਨਿਯਤ ਕਰ ਲਵੇ। ਇਕ ਗੱਲ ਸੱਚ ਹੈ ਕਿ ਗ਼ਰੀਬਾਂ ਦੀ ਸਰਮਾਇਆ ਕਾਰੀ ਦਾ ਕੋਈ ਵੀ ਮਨਸੂਬਾ engineering ਨੂੰ ਨਾਲ਼ ਲੈ ਕੇ ਚਲੇਗਾ ਤੇ ਗੱਲ ਬਣ ਸਕਦੀ ਹੈ।ਬੈਂਕਿੰਗ ਸੈਕਟਰ ਨੂੰ ਵੀ ਤਗੜਾ ਹੋਣਾ ਲੋੜੀਦਾ ਹੈ ਤੇ ਆਖ਼ਿਰ ਵਿਚ estabhlishment ਨੂੰ ਵੀ ਕਿਉਂਜੇ ਏਸ ਤੋਂ ਬਗ਼ੈਰ ਗੱਲ ਅੱਗੇ ਵਧਣੀ ਨਹੀਂ
Link of previous part
http://www.wichaar.com/news/119/ARTICLE/33345/2017-07-26.html


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels