Loading...
ਮਰਦਮ ਸ਼ੁਮਾਰੀਆਂ : ਹਾਜੀ ਸਾਹਿਬ ਦੇ 54 ਬੱਚੇ 20 ਕੁੜੀਆਂ 22 ਮੁੰਡੇ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੱਟੀਆਂ ਮਿੱਠੀਆਂ >> ਮਰਦਮ ਸ਼ੁਮਾਰੀਆਂ : ਹਾਜੀ ਸਾਹਿਬ ਦੇ 54 ਬੱਚੇ 20 ਕੁੜੀਆਂ 22 ਮੁੰਡੇ

ਮਰਦਮ ਸ਼ੁਮਾਰੀਆਂ : ਹਾਜੀ ਸਾਹਿਬ ਦੇ 54 ਬੱਚੇ 20 ਕੁੜੀਆਂ 22 ਮੁੰਡੇ

ਵਿਚਾਰ ਡੈਸਕ
April 5th, 2017

ਬਲੋਚਿਸਤਾਨ ਤੋਂ ਖ਼ਬਰ ਆਈ ਹੈ ਪਈ ਮਰਦਮ ਸ਼ੁਮਾਰੀਆਂ ਵਿਚ ਇਕ ਅਜਿਹੀਆ ਬੰਦਾ ਵੀ ਮਿਲਿਆ ਹੈ ਜਿਸਦੇ ਪੂਰੇ 54 ਬੱਚੇ ਨੇਂ।ਜ਼ਾਹਰ ਹੈ ਇਕ ਜ਼ਨਾਨੀ ਤੋਂ ਤੇ ਇੱਡੇ ਨਿਆਣੇ ਨਹੀਂ ਹੋ ਸਕਦੇ 70 ਸਾਲਾ ਹਾਜੀ ਅਬਦੁਲ ਮਜੀਦ ਮੈਂਗਲ ਅੱਜ ਕੱਲ੍ਹ ਬਲੋਚਿਸਤਾਨ ਦੇ ਜ਼ਿਲ੍ਹਾ ਨਵ ਸ਼ੱਕੀ ਵਿਚ ਰਹਿੰਦੇ ਨੇਂ। ਹਾਜੀ ਸਾਹਿਬ ਛੇ ਵਿਆਹ ਕਰ ਚੁੱਕੇ ਨੇਂ ਅਤੇ ਉਨ੍ਹਾਂ ਦੀ ਦੋ ਜ਼ਨਾਨੀਆਂ ਅੱਲ੍ਹਾ ਨੂੰ ਪਿਆਰੀ ਹੂਚਕੀ ਨੇਂ। ਹਾਜੀ ਹੋਰਾਂ ਦੀ ਚਾਰ ਜ਼ਨਾਨੀਆਂ ਉਨ੍ਹਾਂ ਦੇ ਨਾਲ਼ ਅੱਜ ਵੀ ਰਹਿੰਦੀਆਂ ਨੇਂ। ਏਸ ਤੋਂ ਪਹਿਲਾਂ ਕੋਇਟਾ ਦੇ ਇਕ ਖ਼ਿਲਜੀ ਪਠਾਣ ਦਾ ਦਾਵਈ ਸੀ ਕਿ ਉਸ ਦੇ 36 ਬੱਚੇ ਨੇਂ ਪਰ ਬਲੋਚ ਹਾਜੀ ਸਾਹਿਬ ਨੇ ਇਹ ਰਿਕਾਰਡ ਤੋੜ ਛੱਡਿਆ ਹੈ।ਬਲੋਚਿਸਤਾਨ ਵਿਚ ਪਖ਼ਤੂਨ ਬਲੋਚ ਮੁਕਾਬਲੇ ਚਲਦੇ ਰਹਿੰਦੇ ਨੇਂ। ਵੈਸੇ ਵੀ ਬਲੋਚਾਂ ਨੂੰ ਆਬਾਦੀ ਦੇ ਘੱਟ ਹੋਣ ਦਾ ਵੱਡਾ ਖ਼ਤਰਾ ਹੈ ਅਤੇ ਮਪਨਗਲ ਹੋਰਾਂ ਪਠਾਣਾਂ ਦੀ ਵਧਦੀ ਹੋਈ ਆਬਾਦੀ ਨਾਲ਼ ਮੁਜ਼ਾਹਮਤ ਦਾ ਇਹ ਵੱਖਰੀ ਟਾਇਪ ਦਾ ਤਰੀਕਾ ਲੱਭਿਆ ਹੈ।ਬਲੋਚ ਵਿਚਾਰੇ ਹੁਣ ਅਫ਼ਗ਼ਾਨ ਮਹਾਜਰਾਂ ਵਾਂਗ ਬਲੋਚ ਦਰਾਮਦ ਕਰਨ ਤੋਂ ਰਹੇ। ਜੇ ਹਰ ਬਲੋਚ ਡਿਸਟ੍ਰਿਕਟ ਵਿਚ ਅਬਦੁਲ ਮਜੀਦ ਮੈਂਗਲ ਵਰਗੇ ਚਾਰ, ਪੰਜ ਹਾਜੀ ਹੋਰ ਜਮ ਪਏ ਤੇ ਬਲੋਚਾਂ ਦੀ ਘੱਟ ਹੋ ਰਹੀ ਆਬਾਦੀ ਵਾਧੂ ਹੋ ਸਕਦੀ ਹੈ।ਮੇਰ ਹਾਸਲ ਬਜ਼ਨਜੋ ਤੇ ਅਬਦਾਲਮਾਲਕ ਨੂੰ ਪਾਪੂਲੇਸ਼ਨ ਕੰਟਰੋਲ ਵਾਲੀ ਐਨ ਜੀ ਓਜ਼ ਤੋਂ ਬਚਦੇ ਹੋਏ ਹਾਜੀ ਹੋਰਾਂ ਨੂੰ ਇਨਾਮ ਅਨੂਮ ਦੇਣਾ ਚਾਹੀਦਾ ਹੈ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels