Loading...
ਦੁਨੀਆ ਦੀ ਲੰਮੇਰੀ ਤਰੀਂ ਉਮਰ ਵਾਲੀ ਜ਼ਨਾਨੀ 117 ਸਾਲ ਵਿਚ ਪੂਰੀ ਹੋ ਗਈ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੱਟੀਆਂ ਮਿੱਠੀਆਂ >> ਦੁਨੀਆ ਦੀ ਲੰਮੇਰੀ ਤਰੀਂ ਉਮਰ ਵਾਲੀ ਜ਼ਨਾਨੀ 117 ਸਾਲ ਵਿਚ ਪੂਰੀ ਹੋ ਗਈ

ਦੁਨੀਆ ਦੀ ਲੰਮੇਰੀ ਤਰੀਂ ਉਮਰ ਵਾਲੀ ਜ਼ਨਾਨੀ 117 ਸਾਲ ਵਿਚ ਪੂਰੀ ਹੋ ਗਈ

ਵਿਚਾਰ ਡੈਸਕ
April 17th, 2017

ਫ਼ਰਾਂਸ 24: ਇਹ ਜ਼ਨਾਨੀ 29 ਨਵੰਬਰ 1899 ਵਿਚ ਜੰਮੀ ਸੀ ਅਤੇ ਕੱਲ੍ਹ ਸ਼ੁਮਾਲੀ ਇਟਲੀ ਦੀ ਥਾਂ ਵਰ ਬਾਣੀਆ ਵਿਚ ਪੂਰੀ ਹੋ ਗਈ ਅਤੇ ਏਸ ਦਾ ਨਾਂ ਹੈ ਮੋਰਾਨੋ।ਵਰ ਬਾਣੀਆ ਵਿਚ ਨਿਰੇ ਦੋ ਹਜ਼ਾਰ ਜੀ ਰਹਿੰਦੇ ਨੇਂ ਤੇ ਵਰ ਬਾਣੀਆ ਦੀ ਮਈਰ ਸਿਲਵੀਆ ਹੋਰਾਂ ਦਾ ਆਖਣਾ ਹੈ ਪਈ ਉਹ ਉਨ੍ਹਾਂ ਲਈ ਇਕ ਮਾਡਲ ਸੀ ਅਤੇ ਉਸ ਨੂੰ ਹਮਸ਼ ਯਾਦ ਰੱਖਿਆ ਜਾਏਗਾ।ਅਮਰੀਕਾ ਦੇ ਜਰ ਯੁਨਿਟਾ ਲੌ ਜੀ ਰਿਸਰਚ ਗਰੁੱਪ ਵਾਲਿਆਂ ਦੱਸਿਆ ਹੈ ਪਈ ਕੱਲ੍ਹ ਤੀਕ ਮੋਰਾਨੋ ਦਾ ਸ਼ੁਮਾਰ ਦੁਨੀਆ ਦੇ ਜ਼ਿੰਦਾ ਬੰਦਿਆਂ ਵਿਚ ਸਭ ਤੋਂ ਪੁਰਾਣੇ ਤੇ ਵੱਡੀ ਉਮਰ ਦੇ ਇਨਸਾਨਾਂ ਵਿਚ ਸੀ ਅਤੇ ਉਸ ਤੋਂ ਬਾਦੋਂ ਹਨ ਜਮੈਕਾ ਦੀ ਵਾਇਲਟ ਬਰਾਊਨ ਦਾ ਨਾਂ ਹੈ ਜਿਹੜੀ 10 ਮਾਰਚ 1900 ਵਿਚ ਜੰਮੀ ਸੀ।ਮੋਰਾਨੋ ਦਾ ਪਹਿਲਾ ਖ਼ਸਮ ਪਹਿਲੀ ਵੱਡੀ ਲਾਮ ਵੇਲੇ ਮਰ ਗਿਆ ਸੀ ਅਤੇ ਉਸ ਆਪਣੇ ਦੂਜੇ ਖ਼ਸਮ ਨੂੰ ਦੂਜੀ ਲਾਮ ਵੇਲੇ ਛੱਡਿਆ ਸੀ ਕਿਉਂਜੇ ਉਹ ਬੜਾ ਲੜਾਕੂ ਸੀ।ਇਸ ਨੂੰ ਆਪਣੇ ਦੂਜੇ ਖ਼ਸਮ ਤੋਂ ਇਟਲੀ ਦੇ ਕਨੋਨਾਂ ਪਾਰੋਂ ਤਲਾਕ ਲੇਨ ਵਿਚ 30 ਸਾਲ ਲੱਗੇ ਤੇ ਏਸ ਦੌਰਾਨ ਉਸ ਦਾ ਇਕੱਲਾ ਪੁੱਤਰ ਵੀ ਮਰ ਗਿਆ।ਇਸ ਦਾ ਨਾਂ ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿਚ ਰਲਤੀ ਕੀਤਾ ਗਿਆ ਤੇ ਏ ਐਫ਼ ਪੀ ਵਾਲਿਆਂ ਪਿਛਲੇ ਸਾਲ ਉਸ ਦਾ ਇੰਟਰਵਿਊ ਛਾਪਿਆ।ਇਸ ਦੱਸਿਆ ਕਿ ਵੱਡੀ ਉਮਰ ਦੀ ਇਕ ਵਜ੍ਹਾ ਬੈਲੰਸ ਖ਼ੁਰਾਕ ਹੈ।ਉਹ ਹਸਪਤਾਲ ਨਹੀਂ ਜਾਂਦੀ ਸੀ ਪਰ ਇਕ ਵਾਰ ਉਸ ਨੂੰ ਆਪ੍ਰੇਸ਼ਨ ਕਰਵਾਣਾ ਪਿਆ।ਉਹ ਅਖ਼ੀਰੀ ਵਕਤ ਤੀਕ ਹੱਸਦੀ ਵਸਦੀ ਰਹੀ ਅਤੇ ਉਸ ਦੀ ਮਜ਼ਾਹ ਦੀ ਹੱਸ ਜ਼ਿੰਦਾ ਰਹੀ।ਜਿੱਦਾਂ ਉਹ ਪਿਛਲੇ ਸਾਲ ਆਪਣੀ 117 ਵੀਂ ਸਾਲਗਿਰਾ ਤੇ ਕੇਕ ਕੱਟਣ ਲਈ ਤਿਆਰ ਸੀ ਤੇ ਇਸ ਲੋਕਾਂ ਵੱਲ ਵੇਖ ਕੇ ਆਖਿਆ ’’ ਮੇਰੇ ਵਾਲ਼ ਕਿੰਜ ਦੇ ਲੱਗ ਰਹੇ ਨੇਂ ‘‘ ۔ਜੀ ਆਰ ਜੀ ਦੇ ਰਾਬਰਟ ਯੌਂਗ ਆਖਦੇ ਨੇਂ ਕਿ ਮੈਂ ਪਿਛਲੇ ਸੱਤ ਸਾਲਾਂ ਤੋਂ ਮੋਰਾਨੋ ਦੇ ਸ਼ਿਬੂ ਰੋਜ਼ ਵੇਖ ਰਿਹਾ ਸਾਂ ਅਤੇ ਮੋਰਾਨੋ ਉਮਰ ਦੇ ਅਖ਼ੀਰੀ ਸਾਲਾਂ ਵਿਚ ਵੀ ਜ਼ਬਰਦਸਤ ਸੀ ਜਿਹੜਾ ਆਪ ਇਕ ਰਿਕਾਰਡ ਹੈ।ਇਸ ਦੀ ਯਾਦਾਸ਼ਤ ਵੀ ਚੰਗੀ ਭਲੀ ਸੀ।ਯੌਂਗ ਦੱਸਿਆ ਪਈ ਸਾਡੀ ਖੋਜ ਪਾਰੋਂ ਦੁਨੀਆ ਵਿਚ ਸਭ ਤੋਂ ਜ਼ਿਆਦਾ ਉਮਰ ਜਿਸ ਇਨਸਾਨ ਦੀ ਸੀ ਉਹ ਵੀ ਇਕ ਜ਼ਨਾਨੀ ਜੀਨੀ ਕਾਲਮੀਨਟ ਹੀ ਸੀ ਜਿਹੜੀ 1997 ਵਿਚ 122 ਸਾਲ ਦੀ ਉਮਰ ਤੀਕ ਅਪੜੀ ਅਤੇ ਇਹ ਇਕ ਫ਼ਰਾਂਸੀਸੀ ਜ਼ਨਾਨੀ ਸੀ।ਐਮਾ ਮੋਰਾਨੋ ਏਸ ਲਿਸਟ ਵਿਚ ਪੰਜਵੇਂ ਨੰਬਰ ਤੇ ਆਂਦੀ ਹੈ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels