Loading...
ਗੁਰੂ ਦੀ ਲਾਸ਼ ਫ਼ਰੇਜ਼ਰ ਵਿਚ : ਅਦਾਲਤ ਵੀ ਹੱਥ ਚੁੱਕ ਦਿੱਤੇ।ਮਾਮਲਾ ਪੂਰੇ 12 ਅਰਬ ਦਾ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੱਟੀਆਂ ਮਿੱਠੀਆਂ >> ਗੁਰੂ ਦੀ ਲਾਸ਼ ਫ਼ਰੇਜ਼ਰ ਵਿਚ : ਅਦਾਲਤ ਵੀ ਹੱਥ ਚੁੱਕ ਦਿੱਤੇ।ਮਾਮਲਾ ਪੂਰੇ 12 ਅਰਬ ਦਾ

ਗੁਰੂ ਦੀ ਲਾਸ਼ ਫ਼ਰੇਜ਼ਰ ਵਿਚ : ਅਦਾਲਤ ਵੀ ਹੱਥ ਚੁੱਕ ਦਿੱਤੇ।ਮਾਮਲਾ ਪੂਰੇ 12 ਅਰਬ ਦਾ

ਵਿਚਾਰ ਡੈਸਕ
July 6th, 2017

ਲੜਾਈ ਕਿਸੇ ਦੀ ਹੁੰਦੀ ਹੈ ਤੇ ਫਸ ਅਦਾਲਤਾਂ ਜਾਂਦੀਆਂ ਨੇਂ ਕਿ ਇਹ ਐਂਗਲੋ ਸੈਕਸਨ ਕਨੂੰਨ ਦਾ ਵੱਡਾ ਮਸਲਾ ਜੇ।ਮਸਲਾ ਗੁਰੂ ਪਾਰੋਂ ਚੌੜ ਨਹੀਂ ਹੋਇਆ ਸਗੋਂ ਬਾਰਾ ਅਰਬ ਦੀ ਮਿਲਕੀਅਤਾਂ ਪਾਰੋਂ ਲੰਮਾ ਹੋ ਗਿਆ ਹੈ।ਹਿੰਦੂਆਂ ਵਿਚ ਇਕ ਨਵਾਂ ਮਾਲਦਾਰ ਫ਼ਿਰਕਾ ਅੱਜ ਕੱਲ੍ਹ ਅੱਗੇ ਜਾ ਰਿਹਾ ਹੈ ਅਤੇ ਉਸ ਦੇ ਗੁਰੂ ’’ ਅਸ਼ੂਤੋਸ਼ ਮਹਾਰਾਜ ‘‘ ਹੋਰੀ ਜਨਵਰੀ 2014 ਵਿਚ ਪੂਰੇ ਹੋ ਗਏ ਸਨ। ਪਰ ਉਨ੍ਹਾਂ ਦੇ ਮੁਰੀਦਾਂ ਦਾ ਆਖਣਾ ਸੀ ਕਿ ਗੁਰੂ ਹੋਰੀ ਰੂਹਾਨੀ ਨਿੰਦਰ ਵਿਚ ਨੇਂ ਅਤੇ ਅੱਜ ਯਾ ਕੱਲ੍ਹ ਮਰ ਉਠ ਜਾਣ ਗੇ। ਏਸ ਪਾਰੋਂ ਢਾਈ ਸਾਲਾਂ ਤੋ ਗੁਰੂ ਦੀ ਲਾਸ਼ ਇਕ ਫ਼ਰੇਜ਼ਰ ਵਿਚ ਰੱਖੀ ਹੋਈ ਹੈ। ਏਸ ਨਵੇਂ ਹਿੰਦੂ ਫ਼ਿਰਕੇ ਦਾ ਨਾਂ ਹੈ ’’ ਦੀਵਾ ਜੋਤੀ ਜਾਗਰਤੀ ਸੰਥਾਨ ‘‘ ਜਿਸਦਾ ਮਤਲਬ ਹੀ ਰੂਹਾਨੀ ਰੌਸ਼ਨੀ ਨੂੰ ਜਗਾਵਨ ਦਾ ਮਿਸ਼ਨ ਹੈ। ਪੰਜਾਬ ਦੇ ਹਿੰਦੂਆਂ ਦਾ ਇਹ ਗੁਰੂ ਇਕ ਸੌ ਐਕਟਰ ਦੇ ਆਸ਼ਰਮ ਦੇ ਇਕ ਕਮਰੇ ਵਿਚ ਪਏ ਫ਼ਰੇਜ਼ਰ ਵਿਚ ਪਿਆ ਹੈ। ਪਿਛਲੇ ਢਾਈ ਸਾਲ ਤੋਂ ਏਸ ਖ਼ਿਲਾਫ਼ ਪੰਜਾਬ ਚੰਦੀਗੜ੍ਹ ਕੋਰਟ ਵਿਚ ਉਸ ਦੇ ਪੁੱਤਰ ਹੋਣ ਦੇ ਦਾਵੇਦਾਰ ਦਲੀਪ ਕੁਮਾਰ ਝਾ ਹੋਰਾਂ ਪਟੀਸ਼ਨ ਕੀਤੀ ਹੋਈ ਸੀ। ਪਰ ਹੁਣ ਏਸ ਪਟੀਸ਼ਨ ਦਾ ਫ਼ੈਸਲਾ ਝਾ ਹੋਰਾਂ ਖ਼ਿਲਾਫ਼ ਆ ਗਿਆ ਹੈ
ਏ ਐਫ਼ ਪੀ ਨੇ ਇਹ ਖ਼ੈਰ ਪੂਰੇ ਰੀਝ ਨਾਲ਼ ਛਾਪੀ ਹੈ। ਝਾ ਹੋਰੀ ਕਿੱਥੇ ਬਾਜ਼ ਆਉਣ ਵਾਲੇ ਨੇਂ ਕਿ ਉਹ ਆਪਣੇ ਪਿਓ ਨੂੰ ਹਿੰਦੂ ਰਸਮਾਂ ਰਾਹੀਂ ਟੋਰਨਾ ਚਾਹੁੰਦੇ ਨੇਂ। ਉਨ੍ਹਾਂ ਆਖਿਆ ਪਈ ਮੈਂ ਹੁਣ ਸੁਪਰੀਮ ਕੋਰਟ ਅੱਪੜਾਂ ਗਾ। ਮਸਲਾ ਪਿਓ ਤੋਂ ਵੱਧ ਉਸ ਦੌਲਤ ਦਾ ਹੈ ਜਿਹੜੀ ਗੁਰੂ ਹੋਰੀ ਛੱਡ ਗਏ ਨੇਂ। ਏਸ ਦੌਲਤ ਦੇ ਦੋ ਹਿੱਸੇ ਨੇਂ ਕਿ ਇਕ ਤੇ ਮੁਰੀਦਾਂ ਦਾ ਹੜ੍ਹ ਹੈ ਜਿਹੜਾ ਬਰ-ਏ-ਆਜ਼ਮਾਂ ਤੇ ਫੈਲਿਆ ਹੋਇਆ ਹੈ।ਪਰ ਏਸ ਦਾ ਦੂਜਾ ਹਿੱਸਾ ਇਕ ਲੰਮੇਰੀ ਜਦਾਦ ਹੈ।ਇਹ ਦੱਸਿਆ ਜਾਂਦਾ ਹੈ ਪਈ ਹਿੰਦੂਆਂ ਵਿਚ ਇਹ ਨਵਾਂ ਫ਼ਿਰਕਾ 1983 ਵਿਚ ਬਣਾਇਆ ਗਿਆ ਸੀ। ਝਾ ਹੋਰਾਂ ਦਾ ਆਖਣਾ ਹੈ ਕਿ ਗੁਰੂ ਹੋਰੀ ਬਹਾਰੀ ਨੇਂ ਅਤੇ ਉਨ੍ਹਾਂ 1970 ਦੇ ਦਹਾ ਕੇ ਵਿਚ ਅਪਣਾ ਪਿੰਡ ਛੱਡ ਦਿੱਤਾ ਸੀ ਜਿਹੜਾ ਮਸ਼ਰਕੀ ਬਿਹਾਰ ਵਿਚ ਹੈ। ਗੁਰੂ ਹੋਰਾਂ ਦਾ ਅਸਲੀ ਨਾਂ ਮਹੇਸ਼ ਕੁਮਾਰ ਝਾ ਹੈਗਾ। ਜਿੱਦਾਂ ਉਹ ਮਰੇ ਤੇ ਉਨ੍ਹਾਂ ਦੀ ਉਮਰ 70 ਦੇ ਪਿਟੇ ਵਿਚ ਸੀ। ਗੁਰੂ ਹੋਰੀ ’’ ਖ਼ੁਦੀ ਤੇ ਆਲਮੀ ਅਮਨ ‘‘ ਦੇ ਦਾਅਈ ਦੱਸੇ ਜਾਂਦੇ ਨੇਂ ਅਤੇ ਉਨ੍ਹਾਂ ਦੇ ਮੰਨਣ ਵਾਲੇ ਦੁਨੀਆ ਦੇ ਹਰ ਮੁਲਕ ਵਿਚ ਪਾਏ ਜਾਂਦੇ ਨੇਂ। ਉਨ੍ਹਾਂ ਦੀ ਜਦਾਦ ਦੀ ਮਾਲੀਅਤਾਂ 120 ਮਿਲੀਅਨ ਡਾਲਰ (12 ਅਰਬ ਰੁਪਏ ) ਹੈ ਜਿਹੜੀ ਅਮਰੀਕਾ, ਜਨੂਬੀ ਅਮਰੀਕਾ, ਆਸਟ੍ਰੇਲੀਆ, ਮਿਡਲ ਈਸਟ ਤੇ ਯੂਰਪ ਵਿਚ
ਖਿੱਲਰੀ ਜੇ। ਖ਼ਬਰਾਂ ਵਿਚ ਦੱਸਿਆ ਗਿਆ ਹੈ ਪਈ ਇਹ ਇਕੱਲੇ ਅਮੀਰ ਗੁਰੂ ਨਹੀਂ ਸਗੋਂ ਪਿਛਲੇ 30 ਸਾਲਾਂ ਵਿਚ ਅਜਿਹੇ ਬਹੁੰ ਸਾਰੇ ਗੁਰੂ ਭਾਰਤ ਵਿਚ ਪੈਦਾ ਹੋਏ ਨੇਂ।ਵੈਸੇ ਤੇ ਆਪਣੇ ਮੌਲਵੀਆਂ ਵੀ ਪਿਛਲੇ 30 ਸਾਲਾਂ ਵਿਚ ਘੱਟ ਮਾਲ ਨਹੀਂ ਕਮਾਇਆ ਅਤੇ ਏਸ ਦੀ ਵੱਡੀ ਵਜ੍ਹਾ ਇਹ ਹੈ ਕਿ ਏਸ ਧਰਮੀ ਕਾਰੋਬਾਰ ਤੀਕੋਈ ਟੈਕਸ ਨਹੀਂ ਹੁੰਦਾ ਤੇ ਮੁਨਾਫ਼ਾ ਆਪਣੇ ਆਪ ਡਬਲ, ਟ੍ਰਿਪਲ ਹੁੰਦਾ ਜਾਂਦਾ ਹੈ ਅਤੇ ਸਵਾਬ ਵਾਧੂ।ਗੁਰੂ ਹੋਰਾਂ ਦੀ ਲਾਸ਼ ਇਸ ਦਿਹਾੜ ਤੀਕ ਫ਼ਰੇਜ਼ਰ ਵਿਚ ਰਹਿਣੀ ਹੈ ਜਿੱਦਾਂ ਤੀਕ ਘੱਟੋ ਘੱਟ ਬਾਰਾ ਅਰਬ ਬਾਰੇ ਫ਼ੈਸਲੇ ਨਹੀਂ ਹੋ ਜਾਂਦੇ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels