Loading...
ਜਾਪਾਨ : ਜ਼ਜ਼ੀਰਾ ਜਿਥੇ ਜ਼ਨਾਨੀਆਂ ਨਹੀਂ ਜਾ ਸਕਦੀਆਂ।ਯੂਨੈਸਕੋ ਆਲਮੀ ਵਿਰਸਾ ਆਖ ਦਿੱਤਾ।ਸਨਫ਼ੀ ਮਸਲਾ ਤੇ ਯੂਨੈਸਕੋ ਦੇ ਸਮਝੌਤੇ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੱਟੀਆਂ ਮਿੱਠੀਆਂ >> ਜਾਪਾਨ : ਜ਼ਜ਼ੀਰਾ ਜਿਥੇ ਜ਼ਨਾਨੀਆਂ ਨਹੀਂ ਜਾ ਸਕਦੀਆਂ।ਯੂਨੈਸਕੋ ਆਲਮੀ ਵਿਰਸਾ ਆਖ ਦਿੱਤਾ।ਸਨਫ਼ੀ ਮਸਲਾ ਤੇ ਯੂਨੈਸਕੋ ਦੇ ਸਮਝੌਤੇ

ਜਾਪਾਨ : ਜ਼ਜ਼ੀਰਾ ਜਿਥੇ ਜ਼ਨਾਨੀਆਂ ਨਹੀਂ ਜਾ ਸਕਦੀਆਂ।ਯੂਨੈਸਕੋ ਆਲਮੀ ਵਿਰਸਾ ਆਖ ਦਿੱਤਾ।ਸਨਫ਼ੀ ਮਸਲਾ ਤੇ ਯੂਨੈਸਕੋ ਦੇ ਸਮਝੌਤੇ

ਵਿਚਾਰ ਡੈਸਕ
July 11th, 2017

ਜੇ ਅਜਿਹਾ ਜ਼ਜ਼ੀਰਾ ਪਾਕਿਸਤਾਨ ਯਾ ਕਸੀ ਮੁਸਲਮਾਨ ਮੁਲਕ ਵਿਚ ਹੁੰਦਾ ਅਤੇ ਜ਼ਨਾਨੀਆਂ ਦੇ ਜਾਣ ਦੀ ਇਜਾਜ਼ ਤਾਂ ਨਾ ਹੁੰਦਿਆਂ ਤੇ ਸਨਫ਼ੀ ਬਰਬਰੀ ਪਾਰੋਂ ਖੱਪ ਪਏ ਜਾਂਦੀ।ਇਸਲਾਮ ਤੇ ਸਵਾਲ ਵਾਧੂ ਹੁੰਦੇ।ਪਰ ਇਹ ਤੇ ਜਾਪਾਨ ਹੈ ਤਾਂ ਮਾਰੇ ਯੂਨੈਸਕੋ ਏਸ ਨੂੰ ਰਗੀਦਨ ਦੀ ਹਿੰਮਤਾਂ ਨਹੀਂ ਕੀਤੀਆਂ ਸਗੋਂ ਉਸ ਨੂੰ ਆਲਮੀ ਏਜੰਡਾ ਆਖ ਦਿੱਤਾ।ਲਗਦਾ ਹੈ ਚੀਨ ਮਖ਼ਾਲਫ਼ਤਾਂ ਪਾਰੋਂ ਜਾਪਾਨ ਬਾਰੇ ਅਜਿਹੀ ਗੱਲਾਂ ਕਰਨੀਆਂ ਮਨ੍ਹਾ ਨੇਂ।ਸਾਡੇ ਇੱਥੇ ਜਿਹੜੇ ਲੋਕ ਯੂਨੈਸਕੋ ਦੇ ਮਾਮੇ ਨੇਂ ਅਤੇ ਚੀਨੀ ਪ੍ਰਾਜੈਕਟਾਂ ਖ਼ਿਲਾਫ਼ ਤੇਜ਼ੀਆਂ ਵਿਖਾਂਦੇ ਨੇਂ ਉਹ ਵੀ ਜ਼ਰਾ ਇਹ ਖ਼ਬਰ ਪੜ੍ਹਨ।ਬੀ ਬੀ ਸੀ ਵਾਲੀਆਂ ਇਹ ਹੁਸ਼ਿਆਰ ਖ਼ਬਰ ਛਾਪੀ ਹੈ ਪਰ ਉਨ੍ਹਾਂ ਵੀ ਯੂਨੈਸਕੋ ਨੂੰ ਕੁੱਝ ਨਹੀਂ ਆਖਿਆ।ਕੱਲ੍ਹ ਨੂੰ ਜਿਨ੍ਹਾਂ ਚੈਂਬਰਾਂ ਵਿਚ ਹਿਟਲਰ ਹੋਰਾਂ ਹੀਵਦੀ ਮਾਰੇ ਸਨ ਉਨ੍ਹਾਂ ਨੂੰ ਵੀ ਆਲਮੀ ਵਿਰਸਾ ਬਣਾਓ ਗੇ?ਜਾਪਾਨ ਚੀਨ ਮੁਖ਼ਾਲਿਫ਼ ਕੈਂਪ ਦਾ ਵੱਡਾ ਪਹਿਲਵਾਨ ਹੈ ਪਰ ਖ਼ਬਰ ਇਹ ਦੱਸ ਰਹੀ ਹੈ ਕਿ ਸਦੀਆਂ ਤੋਂ ਜਾਪਾਨੀਆਂ ਦਾ ਸਾਂਗਾ ਚੈਨ ਨਾਲ਼ ਹੀ ਸੀ।ਹਨ ਖ਼ਬਰ ਪੜ੍ਹੋ
ਅਕਵਾਮ-ਏ-ਮੁੱਤਹਿਦਾ ਦੇ ਅਦਾਰੇ ਯੂਨੈਸਕੋ ਨੇ ਜਾਪਾਨ ਵਿਚ ਕਦੀਮੀ ਮਜ਼੍ਹਬੀ ਹੈਸੀਅਤ ਰੱਖਣ ਵਾਲੇ ਏਸ ਜ਼ਜ਼ੀਰੇ ਨੂੰ ਆਲਮੀ ਵਿਰਸਾ ਕਰਾਰ ਦੇ ਦਿੱਤਾ ਹੈ ਜਿਥੇ ਜ਼ਨਾਨੀਆਂ ਦਾ ਦਾਖ਼ਲਾ ਮਨ੍ਹਾ ਜੇ। ਔਕੀਨੋ ਸ਼ੀਮਾਰ ਤੇ ਸਤਰ ਹਿਵੇਂ ਸਦੀ ਵਿਚ ਔਕੀਸਤੋ ਨਾਮੀ ਧਰਮੀ ਥਾਂ ਬਣਾਈ ਗਈ ਜਿਥੇ ਸਮੁੰਦਰ ਵਿਚ ਜਾਣ ਵਾਲਿਆਂ ਦੀ ਖ਼ਰੈਤ ਲਈ ਦੁਆ ਕੀਤੀ ਜਾਂਦੀ ਸੀ। ਜ਼ਜ਼ੀਰੇ ਤੇ ਉਤਰਨ ਤੋਂ ਪਹਿਲਾਂ ਮਰਦਾਂ ਨੂੰ ਆਪਣੇ ਕੱਪੜੇ ਲਾ ਕੇ ਪਾਕ ਹੋਣ ਦੀ ਰਸਮ ਅਦਾ ਕਰਨੀ ਹੁੰਦੀ ਸੀ। ਵਾਪਸੀ ਤੇ ਉਨ੍ਹਾਂ ਨੂੰ ਇਥੋਂ ਕੋਈ ਵੀ ਚੀਜ਼ ਬਤੌਰ ਨਿਸ਼ਾਨੀ ਲੈ ਜਾਣ ਦੀ ਇਜ਼ਾਜ਼ਤ ਨਹੀਂ ਤੇ ਨਾ ਹੀ ਇਥੋਂ ਦੇ ਦੌਰੇ ਦੀ ਤਫ਼ਸੀਲਾਂ ਕਸੀ ਨੂੰ ਦੱਸ ਸਕਦੇ ਨੇਂ। ਜਾਪਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਿਕ ਜਿੱਦਾਂ ਇਹ ਇਬਾਦਤ ਗਾਹ ਤਾਮੀਰ ਕੀਤੀ ਗਈ ਸੀ ਔਕੀਨੋ ਸ਼ੀਮਾ ਤੇ ਸਮੁੰਦਰ ਵਿਚ ਜਾਣ ਵਾਲੇ ਜ਼ਹਾਜ਼ਾਂ ਤੇ ਚੀਨ ਤੇ ਕੋਰੀਆ ਦੇ ਲੋਕਾਂ ਦੇ ਨਾਲ਼ ਤਜਾਰਤੀ ਤਾਲੁਕਾਤ ਲਈ ਦੁਆ ਕੀਤੀ ਜਾਂਦੀ ਸੀ। ਏਸ ਜ਼ਜ਼ੀਰੇ ਤੇ ਹਜ਼ਾਰਾਂ ਨਵਾਦਾ ਰਾਤ ਬਤੌਰ ਤੋਹਫ਼ਾ ਲਿਆਏ ਗਏ ਜਿਹਨਾਂ ਵਿਚ ਕੋਰੀਆ ਤੋਂ ਲਿਆਈ ਜਾਣ ਵਾਲੀ ਸੋਨੇ ਦੀ ਅੰਗੂਠਿਆਂ ਸ਼ਾਮਿਲ ਨੇਂ। ਏਸ ਜ਼ਜ਼ੀਰੇ ਤੇ ਹਰ ਸਾਲ ਵਿਚ ਸਿਰਫ਼ ਇਕ ਦਿਨ ਲਈ ਲੋਕਾਂ ਨੂੰ ਜਾਣ ਦੀ ਇਜ਼ਾਜ਼ਤ ਹੈ। ਇਹ ਕਦੀਮ ਰਵਾਇਤ ਹੈ ਜਿਹੜੀ ਹੁਣ ਵੀ ਕਾਇਮ ਹੈ। ਇਥੇ ਆਨ ਵਾਲਿਆਂ ਦੀ ਤਾਦਾਦ ਵੀ ਸਿਰਫ਼ 200 ਅਫ਼ਰਾਦ ਤੱਕ ਮਹਿਦੂਦ ਹੈ। ਉਨ੍ਹਾਂ ਨੂੰ ਲਾਜ਼ਮੀ ਤੌਰ ਤੇ ਸਮੁੰਦਰ ਵਿਚ ਤਹਾਰਤ ਦਾ ਅਮਲ ਕਰਨਾ ਹੁੰਦਾ ਹੈ ਤੇ ਸਭ ਤੋਂ ਵੱਡੀ ਚੀਜ਼ ਉਨ੍ਹਾਂ ਦਾ ਮਰਦ ਹੋਣਾ ਲਾਜ਼ਿਮ ਹੈ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels