Loading...
ਪਾਕਿਸਤਾਨ ਦੀ ਕੌਮੀ ਜ਼ਬਾਨਾਂ ਸਿੰਧੀ, ਬਲੋਚੀ, ਪਸ਼ਤੋ ਤੇ ਪੰਜਾਬੀ ਵੀ ਨੇਂ।ਸੈਨੇਟ ਕਮੇਟੀ ਸੱਸੀ ਪਲੀਜੋ ਬਲ ਮਨਜ਼ੂਰ ਕਰ ਲਤਾ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਜ਼ਬਾਨ ਦੀ ਸਿਆਸਤ >> ਪਾਕਿਸਤਾਨ ਦੀ ਕੌਮੀ ਜ਼ਬਾਨਾਂ ਸਿੰਧੀ, ਬਲੋਚੀ, ਪਸ਼ਤੋ ਤੇ ਪੰਜਾਬੀ ਵੀ ਨੇਂ।ਸੈਨੇਟ ਕਮੇਟੀ ਸੱਸੀ ਪਲੀਜੋ ਬਲ ਮਨਜ਼ੂਰ ਕਰ ਲਤਾ

ਪਾਕਿਸਤਾਨ ਦੀ ਕੌਮੀ ਜ਼ਬਾਨਾਂ ਸਿੰਧੀ, ਬਲੋਚੀ, ਪਸ਼ਤੋ ਤੇ ਪੰਜਾਬੀ ਵੀ ਨੇਂ।ਸੈਨੇਟ ਕਮੇਟੀ ਸੱਸੀ ਪਲੀਜੋ ਬਲ ਮਨਜ਼ੂਰ ਕਰ ਲਤਾ

ਵਿਚਾਰ ਡੈਸਕ
May 12th, 2017

ਉਰਦੂ ਦੇ ਨਾਲ਼ ਨਾਲ਼ ਸਿੰਧੀ, ਬਲੋਚੀ, ਪਸ਼ਤੋ ਤੇ ਪੰਜਾਬੀ ਵੀ ਪਾਕਿਸਤਾਨ ਦੀ ਕੌਮੀ ਜ਼ਬਾਨਾਂ ਨੇਂ। ਇਹ ਬਿੱਲ ਹੁਣ ਸੈਨੇਟ ਆਫ਼ ਪਾਕਿਸਤਾਨ ਦੀ ਲਾਅ ਐਂਡ ਜਸਟਿਸ ਕਮੇਟੀ ਨੇ ਬੁੱਧ ਦੇ ਦਿਨ ਮਨਜ਼ੂਰ ਕੀਤਾ ਹੈ ਜਿਸ ਵਿਚ ਸਭ ਜਮਾਅਤਾਂ ਰਲਤੀ ਸਨ।ਏਸ ਬਲ਼ ਪਾਰੋਂ ਆਈਨ ਪਾਕਿਸਤਾਨ ਦੇ ਆ ਟੈਕਲ 251 ਦੀ ਪਹਿਲੀ ਸ਼ੱਕ ਵਿਚ ਤਰਮੀਮਾਂ ਕਰਦੇ ਹੋਏ ਕੌਮੀ ਜ਼ਬਾਨ ਦੇ ਹਿੱਸਾ ਵਿਚ ਉਰਦੂ ਦੇ ਨਾਲ਼ ਨਾਲ਼ ਸਿੰਧੀ, ਬਲੋਚੀ, ਪਸ਼ਤੋ ਤੇ ਪੰਜਾਬੀ ਦੇ ਨਾਂ ਵੀ ਲਿਖੇ ਜਾਣ ਗੇ।ਕਮੇਟੀ ਦੀ ਮਨਜ਼ੂਰੀਆਂ ਪਾਰੋਂ ਹੁਣ ਏਸ ਨੂੰ ਸੈਨੇਟ ਤੋਂ ਪਾਸ ਕਰਵਾਣਾ ਔਖਾ ਨਹੀਂ ਅਤੇ ਦੂਜੇ ਮਰਹਲੇ ਵਿਚ ਹੁਣ ਇਹ ਕੌਮੀ ਅਸੰਬਲੀ ਵਿਚ ਜਾਏਗਾ।ਕਿਉਂਜੇ ਸਭ ਸਿਆਸੀ ਜਮਾਅਤਾਂ ਏਸ ਤੇ ਰਾਜ਼ੀ ਨੇਂ ਤਾਂ ਮਾਰੇ ਏਸ ਦੀ ਕੌਮੀ ਅਸੰਬਲੀਆਂ ਤੋਂ ਮਨਜ਼ੂਰੀਆਂ ਹੋ ਜਾ ਸਨ।ਪਾਕਿਸਤਾਨ ਵਿਚ ਇਹ ਪਹਿਲੀ ਵਾਰ ਹੋਏਗਾ ਕਿ ਪਾਕਿਸਤਾਨੀ ਮਾਦਰੀ ਜ਼ਬਾਨਾਂ ਨੂੰ ਰਿਆਸਤੀ ਪੱਦਰ ਤੇ ਮਨ ਲਤਾ ਗਿਆ ਹੈ।ਏਸ ਨਾਲ਼ ਪਾਕਿਸਤਾਨ ਦੀ ਸਾਰੀ ਮਾਦਰੀ ਜ਼ਬਾਨਾਂ ਨੂੰ ਟੇਕ ਮਿਲੇਗੀ ਅਤੇ ਉਨ੍ਹਾਂ ਦੇ ਸ਼ਿਮਲੇ ਉੱਚੇ ਹੋਣ ਗੇ ਤੇ ਪਾਕਿਸਤਾਨ ਇਸ ਫ਼ੈਡਰੇਸ਼ਨ ਵੱਲ ਵਧੇਗਾ ਜਿਸਦੀ ਗੱਲ ਅੱਲਾਮਾ ਇਕਬਾਲ ਤੇ ਕ਼ਾਇਦੇ ਆਜ਼ਮ ਕਰਦੇ ਸਨ ਤੇ ਉਸ ਦੀ ਜ਼ਮਾਨਤ ਸਾਡਾ ਆਈਨ ਦਿੰਦਾ ਹੈ।ਜੇ ਤੁਸਾਂ ਜ਼ਬਾਨਾਂ ਦੀ ਰੰਗਾ ਰੰਗੀ ਨੂੰ ਮੰਨੀਂਦੇ ਹੋ ਤਾਂ ਤੁਸੀ ਹਰ ਜ਼ਬਾਨ ਦੇ ਇਹਤਰਾਮਾਂ ਵਾਲੀ ਪਾਲਿਸੀ ਬਣਾਦੇ ਹੋ। ਸੈਨੇਟ ਵਿਚ ਦੋ ਬਲ ਚੱਲ ਰਹੇ ਸਨ ਕੀ ਇਕ ਬਿੱਲ ਦੇ ਮੋਹਰੀ ਮੁਖਤਿਆਰ ਅਹਿਮਦ ਧਮਰਾ ਸਨ ਤੇ ਦੂਜਾ ਬਲ਼ ਪੀ ਪੀ ਪੀ ਦੀ ਲੀਡਰ ਸੱਸੀ ਪਲੀਜੋ ਹੋਰਾਂ ਦਾ ਸੀ।ਸੈਨੇਟ ਦੋਨਾਂ ਨੂੰ ਸਾਮ੍ਹਣੇ ਰੱਖਿਆ ਅਤੇ ਸੱਸੀ ਪਲੀਜੋ ਦੇ ਬਿੱਲ ਦਾ ਏਸ ਤਰਮੀਮ ਤੇ ਪਰਛਾਵਾਂ ਵਾਧੂ ਹੈ।ਪਾਰਲੀਮੈਂਟ ਦੇ ਰਾਹੀਂ ਜੇ ਅਸਾਂ ਪਾਕਿਸਤਾਨ ਵਿਚ ਜ਼ਬਾਨਾਂ ਵਿਚ ਪਾੜ ਘੱਟ ਕਰ ਸਕੀਏ ਤੇ ਇਹ ਵਫ਼ਾਕ ਪਾਕਿਸਤਾਨ ਲਈ ਇਕ ਵੱਡੀ ਖ਼ਿਦਮਤ ਹੋ ਸੀ ਅਤੇ ਏਸ ਨਾਲ਼ ਇਹ ਜ਼ਬਾਨਾਂ ਬੋਲਣ ਵਾਲਿਆਂ ਦੀ ਵੀ ਰਿਆਸਤ ਨਾਲ਼ ਜੜਤ ਵਧੇਗੀ।ਅਸਲੋਂ ਇਹ ਤਰਮੀਮ ਪਾਕਿਸਤਾਨ ਵਿਚ ਜ਼ਬਾਨਾਂ ਦੀ ਰੰਗਾ ਰੰਗੀਆਂ ਮੰਨਣ ਦੀ ਕੋਸ਼ਿਸ਼ ਹੈ ਜਿਸ ਤੇ ਸੈਨੇਟ ਮੁਬਾਰਕਾਂ ਦਾ ਹੱਕਦਾਰ ਹੈ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels