Loading...
ਕੂੜ ਮਾਰਨ ਵਾਲਾ ਡੱਬਾ ( ਬਾਲ ਕਹਾਣੀ )

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਖੇਡ ਤੇ ਖਿਡਾਰੀ >> ਕੂੜ ਮਾਰਨ ਵਾਲਾ ਡੱਬਾ ( ਬਾਲ ਕਹਾਣੀ )

ਕੂੜ ਮਾਰਨ ਵਾਲਾ ਡੱਬਾ ( ਬਾਲ ਕਹਾਣੀ )

ਅਮਾਨਵੀਲ ਇਕਬਾਲ
December 29th, 2016
5 / 5 (1 Votes)

ਬਹੁੰ ਵਰ੍ਹਿਆਂ ਬੱਧੀ ਗੱਲ ਹਾਂ ਪਈ ਇੱਕ ਸ਼ਹਿਰ ਵਿਚ ਬਹੁੰ ਗ਼ਰੀਬ ਹਮਾਤੜ ਜਹਿਆ ਬੰਦਾ ਰਹਿੰਦਾ ਸੀ। ਨਿੱਤ ਮਾੜੀ ਚੰਗੀ ਮਿਹਨਤ ਮਜ਼ਦੂਰੀ ਕਰ ਕੇ ਅਪਣਾ ਤੇ ਇਆਣੀਆਂ ਦਾ ਢਿੱਡ ਭਰਨ ਦਾ ਆਹਰ ਕਰਦਾ ਪਰ ਉਹ ਵੀ ਕਦੀ ਲੱਭਦੀ ,ਕਦ ਦੀ ਨਾ ਲੱਭਦੀ। ਇੰਜ ਮੁਸ਼ਕਲ ਨਾਲ਼ ਹੀ ਟੱਡ ਭਰ ਖਾਜ ਹੁੰਦਾ
ਇੱਕ ਵਾਰ ਉਹਦੇ ਕੁਨੀਨ ਇੱਕ ਗੱਲ ਪਈ ਕਿ ਸਮੁੰਦਰਾਂ ਵਿਚ ਬਹੁੰ ਸਾਰੇ ਹੀਰੇ ਜਵਾਹਰਾਤ ਭਰੇ ਹੋਏ ਨੇਂ। ਗ਼ਰੀਬ ਬੰਦਾ, ਤੁਰੰਤ ਲਾਲਚ ਵਿਚ ਆ ਗਿਆ। ਸੋਚਣ ਲੱਗਾ ’’ ਜੇ ਮੈਂ ਉਨ੍ਹਾਂ ਚੋਂ ਕੁਝ ਹੀ ਹਾਸਲ ਕਰਨ ਵਿਚ ਕਾਮਯਾਬ ਹੋ ਜਾਵਾਂ, ਜਿੰਦੜੀ ਸੁਖੀ ਹੋ ਜਾਏ ‘‘ ਉਸ ਆਪਣੇ ਜੀ ਵਿਚਾਰਿਆ : ’’ ਮੈਂ ਸਮੁੰਦਰਾਂ ਲਾਗੇ ਜਾ ਕੇ ਵਾਧੂ ਸਾਰੀ ਇਬਾਦਤ ਕਰਾਂਗਾ ਤੇ ਅੱਠਾਂਗਾ ਉਦੋਂ ਈ ਜਦੋਂ ਸਮੁੰਦਰ ਮੈਨੂੰ ਕੁਝ ਦੌਲਤਾਂ ਦੇ ਦੇਵੇਗਾ ‘‘
ਬੱਸ ਫ਼ਿਰ ਕੀ ਸੀ, ਇਹ ਸੂਚਨਾ ਸੀ ਤੇ ਇਸ ਚੱਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਕੰਡੇ ਪਹੁੰਚਿਆ, ਇੱਕ ਮਾੜੀ ਜਿਹੀ ਸਫ਼ ਵਿਛਾਈ ਤੇ ਬਹਿ ਕੇ ਲੱਗਾ ਅਬਾਦਤਾਂ ਕਰਨ। ਕਈ ਦਿਹਾੜ ਕਈ ਰਾਤਾਂ ਇੰਜ ਹੀ ਲੰਘੀਆਂ। ਪੱਖ ਤੇ ਤਰਸ ਨਾਲ਼ ਵਾਹਵਾ ਈ ਮੰਦਾ ਹੋ ਗਿਆ। ਪਰ ਆਪਣੇ ਇਰਾਦਿਓਂ ਨਾ ਟਲਿਆ
ਜਿੱਦਾਂ ਉਹਦੀ ਹਾਲਤ ਬਹੁਤੀ ਮੰਦੀ ਹੋਈ ਤਾਂ ਸਮੁੰਦਰ ਦਾ ਦਿਲ ਮੋਮ ਹੋਵਣ ਲੱਗਾ। ਉਹਨੇ ਇੱਕ ਬਜ਼ੁਰਗ ਦੀ ਸ਼ਕਲ ਵਟਾਈ ਤੇ ਕੋਲ਼ ਆਨ ਖਲੋਤਾ। ਪੁੱਛਣ ਲੱਗਾ : ਹਾਂ ਭਈ ਜਵਾਨਾਂ ਕੌਣ ਐਂ ਤੇ ਐਵੇਂ ਕਿਉਂ ਜਿੰਦ ਘੌਲ਼ੀ ਜਾਂਦਾ ਐਂ
ਇਸ ਵਾਹਵਾ ਜ਼ੋਰ ਲਾ ਕੇ ਹੌਲੀ ਹੌਲੀ ਅੱਖ ਪੱਟੀ ਤੇ ਬਜ਼ੁਰਗਾਂ ਵੱਲ ਤੱਕਿਆ। ਆਖਣ ਲੱਗਾ : ਬਾਬਾ ਜੀ ਮੈਂ ਇੱਕ ਹਮਾਤੜ ਜਹਿਆ ਬਣਦਾ ਹਾਂ। ਇਆਨੇ ਸਦਾ ਭੁੱਖ ਨੰਗ ਦੇ ਮਾਰੇ ਬਿਲਕਦੇ ਰਹਿੰਦੇ ਨੇਂ। ਕਈ ਵਾਰ ਤੇ ਉਨ੍ਹਾਂ ਨੂੰ ਪੂਰਾ ਦਿਹਾੜ ਅਨਾਜ ਦਾ ਦਾਣਾ ਵੀ ਨਸੀਬ ਨਹੀਂ ਹੁੰਦਾ। ਮਿਹਨਤ ਮਜ਼ਦੂਰੀ ਕਰਨਾ ਪਰ ਗ਼ਰੀਬੀ ਨਹੀਂ ਮੁੱਕਦੀ। ਕਿਸੇ ਜ਼ਿਬਾਨੇਂ ਇਕ ਗੱਲ ਕਣ ਪਈ ਬਈ ਸਮੁੰਦਰ ਕੋਲ਼ ਬੜੀਆਂ ਦੌਲਤਾਂ ਨੇਂ। ਤੇ ਮੈਂ ਵੀ ਆਹਰ ਕਰ ਬੈਠਾਂ ਪਈ ਸਮੁੰਦਰ ਮੈਨੂੰ ਵੀ ਕੁੱਝ ਬਖ਼ਸ਼ ਦੇਵੇ। ਚਲੋ ਬਹੁਤਾ ਨਹੀਂ ਤੇ ਏਨਾ ਕੂਵਾਐ ਦੇ ਦੇਵੇ ਪਈ ਇਆਨੇ ਢਿੱਡ ਭਰ ਖਾ ਸਕਣ
ਉਹਦੀ ਮਸਕੀਨੀ ਵੇਖ ਕੇ ਸਮੁੰਦਰ ਦਾ ਦਿਲ ਵੀ ਪਾਣੀ ਹੋ ਗਿਆ। ਉਹਨੇ ਪੱਕਾ ਮਿਥ ਲਿਆ ਪਈ ਉਹ ਜ਼ਰੂਰ ਏਸ ਮਸਕੀਨ ਨੂੰ ਕੁੱਝ ਨਾ ਕੁੱਝ ਦੇਵੇਗਾ। ਬਾਬਾ ਜੀ ਉਹਨੂੰ ਕਹਿਣ ਲੱਗੇ : ’’ ਲੈ ਬਈ ਤੇਰੀ ਸੁਣੀ ਗਈ ਹਾਂ। ਮੈਂ ਹੀ ਸਮੁੰਦਰ ਆਂ ‘‘ ਇਹ ਆਖਿਆ ਤੇ ਉਸ ਮਸਕੀਨ ਨੂੰ ਇੱਕ ਡੱਬਾ ਦਿੱਤਾ। ਮਸਕੀਨ ਹੈਰਾਨ ’’ ਮੈਂ ਏਸ ਡਿੱਬੇ ਦਾ ਕੇਹਾ ਕਰਾਂ ਬਾਬਾ ਜੀ ‘‘ ਬਾਬਾ ਆਖਣ ਲੱਗਾ ’’ ਇਹ ਡੱਬਾ ਘਰ ਲੈ ਜਾ, ਰੋਜ਼ ਸਵੇਰੇ ਉੱਠ ਕੇ ਸਾਮ੍ਹਣੇ ਰੱਖ ਕੇ ਅੱਲ੍ਹਾ ਤੌਬਾ ਕਰਿਆ ਕਰ। ਬਾਦੋਂ ਤੂੰ ਏਸ ਡਿੱਬੇ ਤੋਂ ਜੋ ਮੰਗੀਂ ਇਹ ਦੇਵੇਗਾ ‘‘
ਇਹ ਸੁਣਨਾ ਸੀ ਕਿ ਹਮਾਤੜ ਖ਼ੁਸ਼ ਹੋ ਗਿਆ। ਖ਼ੁਸ਼ੀ ਨਾਲ਼ ਡੱਬਾ ਬਾਬੇ ਹੱਥੋਂ ਫੜਿਆ ਤੇ ਸ਼ੁਕਰੀਆ ਆਖ ਕੇ ਤੇਜ਼ ਕਦਮੀ ਘਰ ਵੱਲ ਵਗਿਆ। ਖ਼ੁਸ਼ੀ ਨਾਲ਼ ਪੈਰ ਜ਼ਮੀਨ ਤੇ ਨਾ ਪੈਣ ਬੱਸ ਨੱਸਿਆ ਜਾਵੇ। ਬਥੇਰਾ ਦੌੜੀਆ ਪਈ ਸ਼ਾਮੂ ਪਹਿਲੇ ਘਰ ਜਾ ਪਹੁੰਚੇ ਪਰ ਪੈਂਡਾ ਜ਼ਰਾ ਲੰਮਾ ਸੀ। ਸ਼ਾਮ ਪੇ ਗਈ। ਸੋਚਿਆ ਪਈ ਇਹ ਨਾ ਹੋਵੇ ਰਾਤ ਕੋਈ ਚੋਰ ਉਚੱਕਾ ਡੱਬਾ ਹੀ ਵਣਜ ਲਵੇ। ਇਹਦੀ ਖ਼ਾਤਿਰ ਤੇ ਉਹ ਜਾਣ ਤੇ ਖੇਡਿਆ। ਚੰਗੀ ਗੱਲ ਏ ਪਈ ਰਾਤ ਨੇੜੇ ਦੇ ਪਿੰਡ ਗੁਜ਼ਾਰੇ ਤੇ ਸਰਗੀ ਵੇਲੇ ਫ਼ਿਰ ਨਿਕਲ ਪਵੇ। ਬੱਸ ਉਹ ਨਾਲਦੇ ਪਿੰਡ ਵੱਲ ਮੁੜ ਗਿਆ
ਓਥੇ ਉਹਨੂੰ ਰਾਤ ਗੁਜ਼ਾਰਨ ਲਈ ਜਗ੍ਹਾ ਲੱਭ ਗਈ
ਸਵੇਰ ਹੋਈ। ਨਹਾਤਾ ਧੋਤਾ ਤੇ ਸੋਚਿਆ ਕਿਉਂ ਨਾ ਡੱਬੇ ਨੂੰ ਆਜ਼ਮਾ ਈ ਲਿਆ ਜਾਏ। ਇਹ ਸੋਚ, ਬੂਹਾ ਬੰਦ ਚਾ ਕੀਤਾ ਤੇ ਝੱਟ ਡੱਬਾ ਝੋਲੇ ਚੋਂ ਕੱਢ ਸਾਮ੍ਹਣੇ ਰੱਖਿਆ। ਇਬਾਦਤ ਕਰਨ ਲੱਗਾ। ਬੂਹਾ ਭਾਵੇਂ ਬੰਦ ਸੀ ਪਰ ਇਸ ਘਰ ਦਾ ਮਾਲਿਕ ਚੋਰੀ ਚੋਰੀ ਉਹਨੂੰ ਇਹ ਸਭ ਕਰਦਾ ਤੱਕ ਰਿਹਾ ਸੀ
ਖ਼ੈਰ ਇਬਾਦਤ ਕਰਦਿਆਂ ਝੱਟ ਲੁੰਗੀਆਂ ਤੇ ਡੱਬਾ ਆਪੋਂ ਬੋਲ ਪਿਆ : ’’ ਹਾਂ ਮਾਲਿਕ ਕੇਹਾ ਹੁਕਮ ਏ। ਤੁਸੀ ਜੋ ਆਖੋ ਗੇ ਮੈਂ ਉਹਦਾ ਪਾਲਣਹਾਰ ‘‘
ਗ਼ਰੀਬ ਦੀ ਖ਼ੁਸ਼ੀ ਦਾ ਠਿਕਾਣਾ ਨਾ ਰਿਹਾ। ਇਸ ਖਾਵਣ ਪੀਵਣ ਲਈ ਮੰਗਿਆ ਤੇ ਨਾਲੇ ਚਾਂਦੀ ਦੇ ਸਕੇ ਪਈ ਘਰ ਦੇ ਮਾਲਿਕ ਨੂੰ ਰਾਤ ਦਾ ਕਿਰਾਇਆ ਦੇਵੇ। ਬੱਸ ਮੰਗਣਾ ਸੀ, ਤੁਰੰਤ ਸ਼ੈ ਵਾਂ ਸਾਹਮਣੇ। ਇਸ ਰੱਜ ਕੇ ਅੰਨ ਪਾਣੀ ਕੀਤਾ ਤੇ ਸੁੱਕੇ ਬੋਝੇ ਪਾ ਲਏ
ਘਰ ਦਾ ਮਾਲਿਕ ਜਿਹੜਾ ਇਹ ਸਭ ਤੱਕ ਰਿਹਾ ਸੀ ਬਹੁਤਾ ਹੈਰਾਨ। ਇਸ ਇਹ ਮਿਥ ਲਿਆ ਪਈ ਜੋ ਵੀ ਹੋਵੇ ਇਹ ਡੱਬਾ ਹਥਿਆਨਾ ਜ਼ਰੂਰੀ। ਬੜੀ ਅਜਬ ਸ਼ੈ, ਬੱਸ ਹੁਕਮ ਦਿਓ ਤੇ ਸਭ ਹਾਜ਼ਰ
ਏਨੇ ਵਿਚ ਉਹ ਗ਼ਰੀਬ ਆਦਮੀ ਹਾਜਤ ਲਈ ਜ਼ਰਾ ਬਾਹਰ ਨਿਕਲਿਆ ਤੇ ਅਪਣਾ ਝੋਲ਼ਾ ਓਥੇ ਈ ਰਹਿਣ ਦਿੱਤਾ। ਮਾਲਿਕ ਤੇ ਤਾਕ ਵਿਚ ਸੀ। ਜਸਰਾਂ ਈ ਉਹ ਬਾਹਰ ਨਿਕਲਿਆ ਛੇਤੀ ਨਾਲ਼ ਅੰਦਰ ਵੜਿਆ ਤੇ ਉਹ ਡੱਬਾ ਚੁੱਕ ਕੇ ਇਸੀ ਰੰਗ ਢੰਗ ਦਾ ਦੂਜਾ ਡੱਬਾ ਉਹਦੀ ਥਾਂ ਟਿੱਕਾ ਦਿੱਤਾ
ਗ਼ਰੀਬ ਆਦਮੀ ਏਸ ਸਾਰੀ ਗੱਲ ਤੋਂ ਬੇਖ਼ਬਰ ਪਰਤਿਆ। ਬਚਿਆ ਖਾਣਾ ਤੇ ਚਾਂਦੀ ਦੇ ਸਿੱਕੇ ਦੇ ਕੇ ਮਾਲਿਕ ਨੂੰ ਅੱਲ੍ਹਾ ਬੈਲੀ ਆਖ ਕੇ ਰਾਹੇ ਪਿਆ
ਕਾਹਲੇ ਪੈਰੀਂ ਚਲਦਾ ਦੁਪਹਿਰੀਂ ਘਰ ਜਾ ਪਹੁੰਚਿਆ
ਬਾਲਾਂ ਦਾ ਪਿਓ ਦੇ ਬਾਹਲੇ ਦਿਹਾੜ ਘਰੋਂ ਗ਼ੈਬ ਰਹਿਣ ਤੇ ਭੁੱਖ ਨਾਲ਼ ਡਾਹਡਾ ਬੁਰਾ ਹਾਲ। ਪਰ ਉਸ ਤਸੱਲੀ ਦਿੱਤੀ ਤੇ ਆਖਿਆ ਫ਼ਿਕਰ ਨਾ ਕਰੋ ਮੇਰੇ ਬੱਚਿਓ। ਮੈਂ ਬੱਸ ਹੁਣੇ ਤੁਹਾਡੇ ਖਾਵਣ ਪੀਵਣ ਦਾ ਵਧੀਆ ਜਾ ਪ੍ਰਬੰਧ ਕਰਦਾਂ। ਇਹ ਆਖ ਕੇ ਡੱਬਾ ਸਾਹਮਣੇ ਰੱਖਿਆ ਤੇ ਲੱਗਾ ਪੜ੍ਹਨ। ਬਾਲਾਂ ਨੂੰ ਵੀ ਆਸੇ ਪਾਸੇ ਬਿਠਾ ਲਿਆ ਪਈ ਉਹ ਵੀ ਡੱਬੇ ਦਾ ਜਾਦੂ ਵੇਖਣ
ਬਾਲ ਵਾਹਵਾ ਹੈਰਾਨ ਪਈ ਉਨ੍ਹਾਂ ਦਾ ਪਿਓ ਕਰਨ ਕੇਹਾ ਲੱਗਾ ਏ। ਵਾਹਵਾ ਚਿਰ ਪੜ੍ਹਦਾ ਰਿਹਾ ਪਰ ਡੱਬੇ ਚੋਂ ਕੋਈ ਆਵਾਜ਼ ਨਾ ਆਈ। ਗ਼ਰੀਬ ਆਦਮੀ ਚੋਖਾ ਮਾਯੂਸ ਤੇ ਸ਼ਰਮਿੰਦਾ ਵੀ ਹੋਇਆ। ਨਾਲ਼ ਈ ਸਾਰੀ ਗੱਲ ਉਹਦੇ ਚੇਤੇ ਆ ਗਈ ਪਈ ਉਹ ਉਸ ਘਰ ਦੇ ਮਾਲਿਕ ਹੱਥੋਂ ਠੱਗਿਆ ਗਿਆ ਏ
ਭਜਾ ਭਜਾ ਫ਼ਿਰ ਜਾ ਸਮੁੰਦਰ ਕੋਲ਼ ਪਹੁੰਚਿਆ। ਸਫ਼ ਵਿਛਾਈ ਤੇ ਇਬਾਦਤ ਫ਼ਿਰ ਸ਼ੁਰੂ
ਸਮੁੰਦਰ ਫ਼ਿਰ ਬਜ਼ੁਰਗੀ ਰੂਪ ਵਿਚ ਆਇਆ ਤੇ ਪੁੱਛਿਆ : ’’ ਹਾਂ ਬਈ ਹੁਣ ਕੇਹਾ ਹੋਇਆ? ਪਰਤ ਕਿਉਂ ਆਇਆ ਐਂ ‘‘
ਗ਼ਰੀਬ ਨੇ ਸਾਰੀ ਕਹਾਣੀ ਬਾਬੇ ਦੇ ਗੋਸ਼ ਗੁਜ਼ਾਰ ਕਰ ਦਿੱਤੀ ਪਈ ਕਿਸ ਤਰਾਂ ਉਹ ਇਕ ਬੰਦੇ ਦੇ ਘਰ ਰਾਤ ਗੁਜ਼ਾਰੀ ਤੇ ਉਹਨੇ ਉਹਦਾ ਡੱਬਾ ਖੁਸ ਲਿਆ
ਬਾਬੇ ਕਹਾਣੀ ਸੁਣੀ ਤੇ ਡਾਹਡਾ ਰੰਜ ਹੋਇਆ। ਇਸ ਆਖਿਆ : ’’ ਲੈ ਫ਼ਿਰ ਮੈਂ ਤੈਨੂੰ ਇੱਕ ਡੱਬਾ ਹੋਰ ਦੇਣ ਲੱਗਾਂ। ਇਹਦੇ ਤੋਂ ਜੋ ਮੰਗੇਗਾ ਇਹ ਉਹਦਾ ਦਸ ਗੁਣਾ ਦੇਵਨ ਦਾ ਵਾਅਦਾ ਕਰੇਗਾ ਪਰ ਦੇਣਾ ਏਸ ਧੇਲਾ ਵੀ ਨਈ। ਇਹ ਲੈ ਜਾ ਤੇ ਉਸ ਲਾਲਚੀ ਬੰਦੇ ਨੂੰ ਸਬਕ ਸਿੱਖਾ ‘‘
ਗ਼ਰੀਬ ਆਦਮੀ ਓਥੋਂ ਨਿਕਲਿਆ ਤੇ ਫ਼ਿਰ ਇਸੇ ਆਦਮੀ ਦੇ ਘਰ ਆ ਵੜਿਆ। ਬਿਲਕੁਲ ਪਹਿਲੇ ਦੀ ਤਰਾਂ ਸਵੇਰੇ ਉਠਿਆ, ਡੱਬਾ ਸਾਹਮਣੇ ਰੱਖਿਆ ਤੇ ਲੱਗਾ ਪੜ੍ਹਨ। ਝੱਟ ਮਗਰੋਂ ਆਵਾਜ਼ ਆਈ : ’’ ਬੋਲ ਮਾਲਿਕ ਤੈਨੂੰ ਕੇਹਾ ਚਾਹੀਦਾ ‘‘ ਇਸ ਆਖਿਆ : ’’ ਮੈਨੂੰ ਇੱਕ ਹਜ਼ਾਰ ਅਸ਼ਰਫ਼ੀਆਂ ਦੀ ਤੁਰੰਤ ਲੋੜ ਏ ‘‘ ਡੱਬਾ ਬੋਲਿਆ : ’’ ਇੱਕ ਹਜ਼ਾਰ ਕੇਹਾ ਤੁਸੀ ਹੁਣੇ ਦਸ ਹਜ਼ਾਰ ਲਵੋ ‘‘
ਘਰ ਦਾ ਮਾਲਿਕ ਪਿਛਲੀ ਵਾਰ ਵਾਂਗੂੰ ਫ਼ਿਰ ਲੁਕ ਕੇ ਇਹ ਸਭ ਵੇਖ ਰਿਹਾ ਸੀ। ਦਿਲੀਂ ਲਾਲਚ ਵੜਿਆ ਤੇ ਸੋਚਿਆ ਇਹ ਤੇ ਹੋਰ ਵੀ ਜ਼ਬਰਦਸਤ ਏ। ਇੱਕ ਮੰਗੂ ਤੇ ਦੱਸ ਦਿੰਦਾ ਏ। ਕਿੱਡਾ ਚੰਗਾ ਹੋਵੇ ਮੈਂ ਪਹਿਲੇ ਵਾਲਾ ਡੱਬਾ ਇਹਦੀ ਥਾਵੇਂ ਰੁੱਖਾਂ ਤੇ ਇਹ ਵਣਜ ਲਵਾਂ। ਇਸ ਮੌਕਾ ਪਾ ਕੇ ਇਹੋ ਕੀਤਾ। ਪਹਿਲਾ ਡੱਬਾ ਛੇਤੀ ਨਾਲ਼ ਉਹਦੇ ਝੋਲੇ ਪਾਇਆ ਤੇ ਹੁਣ ਵਾਲਾ ਘਣ ਲਿਆ। ਐਤਕੀਂ ਗ਼ਰੀਬ ਆਦਮੀ ਵੀ ਤਾੜ ਵਿਚ ਸੀ। ਜਿਵੇਂ ਈ ਉਹਨੇ ਇਹ ਕੰਮ ਪਾਇਆ ਉਸ ਅਪਣਾ ਡੱਬਾ ਕਾਬੂ ਕੀਤਾ ਤੇ ਛੇਤੀ ਨਾਲ਼ ਘਰੀਂ ਪਰਤ ਆਇਆ
ਦੂਜੇ ਪਾਸੇ ਇਸ ਲਾਲਚੀ ਨੇ ਡੱਬਾ ਸਾਹਮਣੇ ਰੱਖਿਆ ਤੇ ਲੱਗਾ ਅਬਾਦਤਾਂ ਕਰਨ। ਥੋੜਾ ਝੱਟ ਲੰਘਿਆ ਤੇ ਆਵਾਜ਼ ਆਈ : ’’ ਮਾਲਿਕ ਕੇਹਾ ਚਾਹੀਦਾ ‘‘
ਲਾਲਚੀ ਆਖਣ ਲੱਗਾ ਮੈਨੂੰ ਛੇਤੀ ਨਾਲ਼ ਇੱਕ ਲੱਖ ਅਸ਼ਰਫ਼ੀਆਂ ਲਿਆ ਦੇ
ਡੱਬੇ ਆਖਿਆ : ’’ ਲੌ ਜੀ ਲੱਖ ਕੀ ਤੁਸੀ ਦਸ ਲਿਖ ਲਵੋ ‘‘ ਪਰ ਉਹ ਉਡੀਕਦਾ ਈ ਰਹਿ ਗਿਆ। ਡੱਬਾ ਤੇ ਹੈ ਈ ਝੋਟਾ ਸੀ ਉਸ ਕੀ ਦੇਣਾ ਸੀ। ਤਿੰਨ ਦਿਹਾੜ ਡੱਬਾ ਉਹਦੇ ਨਾਲ਼ ਝੂਟੇ ਵਾਅਦੇ ਕਰਦਾ ਰਿਹਾ ਪਰ ਦਿੱਤਾ ਕੱਖ ਨਾ। ਆਖ਼ਿਰ ਥੱਕ ਹਾਰ ਕੇ ਲਾਲਚੀ ਡੱਬੇ ਨੂੰ ਆਖਣ ਲੱਗਾ : ’’ ਤੋ ਵਾਅਦੇ ਈ ਕੀਤੀ ਜਾਣਾ ਐਂ। ਦਿੰਦਾ ਕੱਖ ਨਹੀਂ ‘‘
ਡੱਬਾ ਬਹੁੰ ਜ਼ੋਰੀਂ ਹੱਸਿਆ ਤੇ ਆਖਿਆ : ’’ ਮੇਰਾ ਨਾਮ ਕੂੜ ਦਾ ਡੱਬਾ ਏ। ਮੈਂ ਬੱਸ ਵਾਅਦੇ ਕਰਨਾਂ ਦਿੰਦਾ ਕੁੱਝ ਨਹੀਂ ‘‘
ਲਾਲਚੀ ਬੰਦਾ ਬਹੁੰ ਪਛਤਾਇਆ ਪਰ ਹੁਣ ਕੇਹਾ ਹੋ ਸਕਦਾ ਸੀ


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels