Loading...
ਊਧਮ ਸਿੰਘ ਦੀ ਨਵੀਂ ਲੱਭੀ ਤਸਵੀਰ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਸ਼ਾਹਮੁਖੀ ਵਿਚਾਰ >> ਕਾਰਟੂਨ ਤੇ ਮੂਰਤਾਂ >> ਊਧਮ ਸਿੰਘ ਦੀ ਨਵੀਂ ਲੱਭੀ ਤਸਵੀਰ

ਊਧਮ ਸਿੰਘ ਦੀ ਨਵੀਂ ਲੱਭੀ ਤਸਵੀਰ

ਅਮਰਜੀਤ ਚੰਦਨ
May 8th, 2009
4 / 5 (1 Votes)ਸੁਣਾ 1938 ਦੇ ਲਾਗੇ ਦੀ ਕੱਛੀ ਹੋਈ ਊਧਮ ਸਿੰਘ ਸ਼ਹੀਦ ਦੀ ਇਹ ਤਸਵੀਰ ਵਰ੍ਹਿਆਂ ਤੋ ਲੰਦਨ ਦੀ ਹਿਲਟਨ ਗੀਟੀ ਪਿਕਚਰ ਆਰਕਾਈਵ ਵਿਚ ਪਈ ਰਹੀ ਹੈ।ਆਰਕਾਈਵ ਦੀ ਕੀਟਾਲੋਗ ਵਿਚ ਤਸਵੀਰ ਦਾ ਸਿਰਲੇਖ ਨਿਰਾ ਸੁੱਖ ਲਿਖਿਆ ਹੋਇਆ ਹੈ। ਇਹ ਨਹੀਂ ਦੱਸਿਆ ਕਿ ਗੁਰੂ ਕੇ ਲੰਗਰ ਦੀ ਸੇਵਾ ਕਰ ਰਿਹਾ ਪੂਰੀਆਂ ਵੇਲ ਰਿਹਾ ਸੁਨਾਮ ਵਾਲਾ ਸੂਰਮਾ ਊਧਮ ਸਿੰਘ ਹੈ।ਪਰ ਕੋਈ ਵੀ ਚਿਹਰਾ ਸ਼ਨਾਸ ( ਫ਼ਜ਼ੀਵਨੋਮਸਟ ) ਤੇ ਬਾਰੀਕਬੀਨ ਝੱਟ ਪਛਾਣ ਲਵੇਗਾ ਕਿ ਇਹ ਤਾਂ ਊਧਮ ਸਿੰਘ ਹੈ।ਇਹ ਫ਼ੋਟੋ ਦੇਖਣ ਸਾਰ ਹੀ ਮੈਨੂੰ ਚਾਅ ਚੜ੍ਹ ਗਿਆ ਕਿ ਇਹ ਤਾਂ ਸਾਡਾ ਸ਼ਹੀਦ ਹੈ।ਕੁੱਝ ਸਾਲਾਂ ਪਹਿਲਾਂ ਜਲੰਧਰ ਵਾਲੀ ਦੇਸ਼ ਭਗਤ ਯਾਦਗਾਰ ਵਾਸਤੇ ਜਦ ਮੈਂ ਇਹਦੀ ਮੌਤ ਦਾ ਸਰਟੀਫ਼ਿਕੇਟ ਕਢਵਾਇਆ ਸੀ, ਤਾਂ ਕਾਗ਼ਜ਼ ਹੱਥ ਚ ਫੜਦਿਆਂ ਮੇਰੀਆਂ ਭੁੱਬਾਂ ਨਿਕਲ ਗਈਆਂ ਸਨ

ਹੁਣ ਇਹ ਤਸਵੀਰ ਖ਼ਾਲਸਾ ਜਥਾ ਬ੍ਰਿਟਿਸ਼ ਆਇਲਜ਼ ਦੇ ਕਿਆਮ ਦੀ ਪਹਿਲੀ ਵਰ੍ਹੇਗੰਢ ਵੇਲੇ ਛਪੀ ਹੈ।ਸੰਤ ਇਤਰ ਸਿੰਘ ਦੇ ਘੱਲੇ ਪੰਜ ਸਿੰਘਾਂ ਮਸਤੂਆਣੇ ਵਾਲੇ ਤੇਜਾ ਸਿੰਘ, ਧਰਮਾਨਨਤ ਸਿੰਘ, ਅਮਰ ਸਿੰਘ, ਹਰੀ ਸਿੰਘ ਤੇ ਭਗਤ ਸਿੰਘ ਹੋਰਾਂ ਨੇ ਖ਼ਾਲਸਾ ਜਥਾ ਬ੍ਰਿਟਿਸ਼ ਆਇਲਜ਼ ਸਾਜਿਆ ਸੀ।ਪਰ ਵਰ੍ਹੇਗੰਢ ਵਾਲੀ ਕਿਤਾਬ ਚ ਇਹ ਨਹੀਂ ਦੱਸਿਆ ਹੋਇਆ ਕਿ ਤਸਵੀਰ ਵਾਲਾ ਬੰਦਾ ਕੌਣ ਹੈ।ਮੈਂ ਜਦ ਇਸ ਕਿਤਾਬ ਦੇ ਐਡੀਟਰ ਭੂਪਿੰਦਰ ( ਪੀਟਰ ) ਬੰਸ ਨੂੰ ਦੱਸਿਆ ਕਿ ਇਹ ਤਾਂ ਪੱਕਾ ਊਧਮ ਸਿੰਘ ਹੈ, ਤਾਂ ਉਹਨੇ ਜਵਾਬ ਦਿੱਤਾ ਕਿ ਅਸੀਂ ਵੀ ਪਹਿਲਾਂ ਇਹੀ ਸੋਚਿਆ ਸੀ; ਪਰ ਸਾਨੂੰ ਯਕੀਨ ਨਹੀਂ ਸੀ ਆਉਂਦਾ

ਸਨਕਲਿਆਰ ਰੋਡ ਸ਼ੈਫਰਡਜ਼ ਬੁਸ਼ ਵਾਲਾ ਗੁਰੂਦਵਾਰਾ ਪਟਿਆਲੇ ਵਾਲੇ ਰਾਜੇ ਭੂਪਿੰਦਰ ਸਿੰਘ ਨੇ ਸਨ 1913 ਵਿਚ ਬਣਵਾਇਆ ਸੀ। ਸਦੀ ਦੇ ਸ਼ੁਰੂ ਵਿਚ ਹਿੰਦੁਸਤਾਨੀ ਰਜਵਾੜੇ ਵਲਾਇਤ ਅੱਯਾਸ਼ੀਆਂ ਕਰਨ ਆਉਂਦੇ ਹੁੰਦੇ ਸੀ ਪਟਿਆਲੇ ਵਾਲੇ ਰਾਜੇ ਨੇ ਲਹਿੰਦੇ ਲੰਦਨ ਵਿਚ ਆਪਣੀ ਠਾਹਰ ਬਣਾ ਲਈ ਅਤੇ ਨਾਲ਼ ਯੂਰਪ ਦਾ ਪਹਿਲਾ ਗੁਰੂਦਵਾਰਾ ਬਣਾਉਣ ਦਾ ਪੁੰਨ ਵਾਲਾ ਕੰਮ ਵੀ ਕਰ ਦਿੱਤਾ ਪਹਿਲਾਂ ਇਹਦਾ ਨਾਂ ਮਹਾਰਾਜਾ ਭੂਪਿੰਦਰ ਸਿੰਘ ਧਰਮਸਾਲ਼ਾ ਸੀ।ਇਹ ਗੁਰੂਦਵਾਰਾ ਮੁੱਢਲੇ ਪੰਜਾਬੀ ਆਵਾਸੀਆਂ ਦੀ ਦਿਨ ਸਿੱਧ ਵੇਲੇ ਮਿਲਣ ਤੇ ਟਿਕਣ ਦੀ ਥਾਂ ਹੁੰਦੀ ਸੀ।ਹੁਣ ਇਹ ਭਾਪਿਆਂ ਦਾ ਗੁਰੂਦਵਾਰਾ ਕਰਕੇ ਜਾਣੀਆਂ ਜਾਂਦਾ ਹੈ, ਪਰ ਕਾਗ਼ਜ਼ਾਂ ਚ ਇਹ ਨਾਂ ਚਲਦਾ ਹੈ : ਸੈਂਟਰਲ ਗੁਰੂਦਵਾਰਾ ( ਖ਼ਾਲਸਾ ਜਥਾ ) ਲੰਦਨ

ਊਧਮ ਸਿੰਘ ਇੰਗਲੈਂਡ ਵਿਚ ਪਹਿਲੀ ਵਾਰ ਸਨ 34 ਦੇ ਅਖ਼ੀਰ ਚ ਪੁੱਜਾ ਸੀ।ਵਿਚ ਵਿਚ ਇਹ ਰੂਸ, ਜਰਮਨੀ ਜਾਂਦਾ ਰਿਹਾ . ਇਹ ਫ਼ੋਟੋ ਸਨ 38 ਦੀ ਖਿੱਚੀ ਲਗਦੀ ਹੈ।ਸ਼ਹੀਦ ਦੇ ਨਾਲ਼ ਦੇ ਇਹਨੂੰ ਬਾਵਾ ਜਾਂ ਸਾਧ ਆਖ ਕੇ ਬੁਲਾਉਂਦੇ ਹੁੰਦੇ ਸੀ

ਇਸੇ ਗੁਰਦਵਾਰੇ ਦੀ ਗਰੁੱਪ ਫ਼ੋਟੋ ਵਿਚ ਐਨ ਪਿੱਛੇ ਸੱਜੇ ਹੱਥ ਖੜੇ ਸ਼ਹੀਦ ਦੀ ਸੁਣ 37 ਦੀ ਇਕ ਹੋਰ ਤਸਵੀਰ ਆਮ ਜਾਣੀ ਜਾਂਦੀ ਹੈ . ਇਹ ਗਰੇਟਰ ਮਾਨਚੈਸਟਰ ਕਾਊਂਟੀ ਰਿਕਾਰਡ ਆਫ਼ਿਸ ਵਿਚ ਸਾਂਭੀ ਹੋਈ ਹੈ

Udham Singh


Share |


 

Depacco.com


 

 

Your Name:
Your E-mail:
Subject:
Comments:


Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels