Loading...
ਭੁੱਖਾ ਢਿੱਡ ਤੇ ਕਾਗ਼ਜ਼ੀ ਸ਼ੇਰ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    ਮੁਢਲਾ ਵਰਕਾ >> ਗੁਰਮੁਖੀ ਵਿਚਾਰ >> ਖਬਰਾਂ ਤੇ ਕਾਲਮ >> ਭੁੱਖਾ ਢਿੱਡ ਤੇ ਕਾਗ਼ਜ਼ੀ ਸ਼ੇਰ

ਭੁੱਖਾ ਢਿੱਡ ਤੇ ਕਾਗ਼ਜ਼ੀ ਸ਼ੇਰ

ਸਲੀਮ ਪਾਸ਼ਾ
April 21st, 2008
5 / 5 (1 Votes)

ਇਸੀ ਸਾਰੇ ਮਰ ਚੁੱਕੇ ਆਂ
ਯਾਂ ਫਿਰ ਲਗਦਾ ਹਰ ਚੁੱਕੇ ਆਂ
ਦੋਨ੍ਹਾਂ ਵਿਚੋਂ ਕੋਈ ਗੱਲ ਤੇ ਹੋਈ ਏ
ਇਕ ਸੂਰਜ ਉਧਰ ਡੁੱਬਿਆ ਏ
ਇਕ ਚੰਨ ਇਧਰ ਵੀ ਮੋਇਆ ਏ
ਦੋ ਸੁੱਚੀਆਂ ਦੀ ਹਾਰ ਤੇ
ਝੂਠ ਦੇ ਪਸਾਰ ਤੇ
ਕਿਧਰੇ ਕੋਈ ਅੱਖ ਤੇ ਰੋਈ ਏ

ਲਹੌਰ ਦੀ ਸਵਾਣੀ ਬੁਸ਼ਰਾ ਦੀ ਆਪਣੇ ਦੋ ਮਾਅਸੂਮ ਬਾਲਾਂ ਨਾਲ ਖ਼ੁਦਕਸ਼ੀ ਨੇ ਜਿਥੇ ਪੂਰੀ ਕੌਮ ਨੂੰ ਸਦਮਾ ਦਿੱਤਾ ਏ,ਉਥੇ ਇਹ ਸੋਚਣ ਤੇ ਵੀ ਮਜਬੂਰ ਕਰ ਦਿੱਤਾ ਏ ਜੇ ਇਸੀ ਸਾਰੇ ਇਨਸਾਨ ਹੁੰਦਿਆਂ ਅਨਦਰੋਂਕਨੇ ਕੁ ਜਿਉਂਦੇ ਹਾਂ। ਸਾਡੀਆਂ ਕਦਰਾਂ ਦਫ਼ਨ ਹੋਇਆਂ ਵੀ ਜ਼ਮਾਨੇ ਲੰਘ ਚੁੱਕੇ ਨੇਂ।ਬਸ ਇਕ ਨਫ਼ਸਾ ਨਫ਼ਸੀ ਦਾ ਵੇਲਾ ਏ ਜਿਸ ਨੂੰ ਟਪਾਇਆ ਜਾ ਰਿਹਾ ਏ।

ਸਾਰੇ ਅਖ਼ਬਾਰਾਂ ਦੇ ਕਾਲਮ ਲਿਖਣ ਵਾਲਿਆਂ ਨੂੰ ਆਪਣੇ ਕਾਲਮ ਦਾ ਡਿਢ ਭਰਨ ਲਈ ਇਕ ਨਵਾਂ ਐਸ਼ੋ ਮਿਲ ਗਿਆ। ਕਾਲਮ ਨਵੀਸਾਂ ਨੂੰ ਕਾਗ਼ਜ਼ੀ ਸ਼ੇਰ ਵੀ ਆਖਿਆ ਜਾਂਦਾ ਏ, ਜਿਹੜੇ ਸਿਰਫ਼ ਬਹੁਰਿ ਸਫ਼ਹਾਤ ਵਿਚ ਘੋੜੇ ਦੌੜਾਂਦੇ ਨੇਂ।ਜਿਵੇਂ ਨੁਸਰਤ ਜਾਵੇਦ ਸਾਹਿਬ ਕਹਿੰਦੇ ਨੇਂ ਇਨਕਲਾਬ ਦਾ ਸੌਣ ਦੀਆਂ ਉਨ੍ਹਾਂ ਦੇ ਵਾਲ ਚਿੱਟੇ ਹੂਗਏ ਨੇਂ ਪਰ ਇਨਕਲਾਬ ਅਜੇ ਤੀਕ ਨਹੀਂ ਆਇਆ, ਇਸੇ ਤਰ੍ਹਾਂ ਇਨ੍ਹਾਂ ਅਖ਼ਬਾਰੀ ਕਾਗ਼ਜ਼ੀ ਸ਼ੇਰਾਂ ਦੇ ਕਲਮ ਨਾਲ ਮਾਆਸ਼ਰੇ ਵਿਚ ਕੋਈ ਹੱਲ ਜੋਲ ਨਹੀਂ ਹੋਵਣ ਵਾਲੀ।ਨਾ ਕੋਈ ਇਨ੍ਹਾਂ ਦੀ ਗੱਲ ਸੁਣ ਦਾ ਏ ਤੇ ਨਾ ਈ ਅਮਲ ਕਰਦਾ ਏ।ਇਹ ਸਿਰਫ਼ ਅਇਰਕਨਡੀਸ਼ਨ ਕਮਰੇ /ਗੱਡੀ ਦੀ ਵਿਚੋਂ ਬਾਹਰ ਦੇ ਬਦ ਨਿੰਮਾ ਮੰਜ਼ਰ ਵੇਖ ਕੇਆਖਰਾਂ ਦੀ ਖੇਡ ਖੇਡ ਦੇ ਨੇਂ। ਕਿਸੇ ਨੇ ਬਾਰੀ ਦਾ ਸ਼ੀਸ਼ਾ ਖੋਲ ਕੇ ਉਨ੍ਹਾਂ ਬੇ ਵਸਾਂ ਦਾ ਹਥ ਫੜਨ ਦੀ ਕੋਸ਼ਿਸ਼ ਨਹੀਂ ਕੀਤੀ।

ਲਿਖਣ ਵਾਲਿਆਂ ਬੁਸ਼ਰਾ ਦੀ ਗ਼ੁਰਬਤ, ਬੇ ਵਸੀ ਤੇ ਫ਼ਾਕਾ ਕਸ਼ੀ ਤੇ ਨੂਹੇ ਤੇ ਲੱਖ ਮਾਰੇ ਨੇਂ ਪਰ ਕਿਸੇ ਕਾਲਮ ਨਵੀਸ ਭਰਾ ਨੇ ਆਪਣੇ ਗਲੀ ਮੁਹੱਲੇ ਵਿਚ ਵਸਦੀ ਕਿਸੇ ਗ਼ਰੀਬ ਬੁਸ਼ਰਾ ਦੇ ਬੂਹੇ ਕੋਲ ਅਪਣੀ ਗੱਡੀ ਤੋਂ ਲੱਥ ਕੇ ਅੰਦਰ ਝਾਕਿਆ ਐ ਜੇ ਹਯਾਤੀ ਉਸ ਚਾਰ ਦੀਵਾਰੀ ਅੰਦਰ ਕਿਵੇਂ ਪਈ ਸਹਿਕਦੀ ਏ।ਉਹ ਆਪਣੇ ਬਾਲਾਂ ਦੇ ਢਿੱਡ ਦੇ ਦੋਜ਼ਖ਼ ਨੂੰ ਭਰਨ ਦੇ ਕੀ ਕੀ ਜਤਨ ਕਰ ਰਹੀ ਏ।ਉਸ ਦੇ ਬੱਚੇ ਕਿਉਂ ਸਕੂਲ ਨਹੀਂ ਜਾ ਰਹੇ?ਜਦੋਂ ਮੈਂ ਆਪਣੇ ਬੱਚਿਆਂ ਨੂੰ ਰੋਜ਼ ਲੰਮੀ ਜਿਹੀ ਗੱਡੀ ਵਿੱਚ ਬਿਠਾ ਕੇ ਮਹਿੰਗੇ ਅੰਗਰੇਜ਼ੀ ਸਕੂਲ ਵਿਚ ਡਰਾਪ ਕਰਨ ਲਈ ਜਾਂਦਾ ਹਾਂ, ਉਸ ਵੇਲੇ ਮੇਰੀ ਗਲੀ ਦੀ ਬੁਸ਼ਰਾ ਦੇ ਘਰ ਵਿਚੋਂ ਭੁੱਕ ਨਾਲ ਰੋਂਦੇ ਹੋਏ ਬਾਲਾਂ ਦੀਆਂ ਵਾਜਾਂ ਮੈਨੂੰ ਕੀ ਕਹਿ ਰਹੀਆਂ ਨੇਂ। ਤੁਸੀ ਇਕ ਬੁਸ਼ਰਾ ਦੀ ਮੌਤ ਤੇ ਕਾਲਮ ਲਿਖ ਕੇ ਅਪਣੀ ਤਨਖ਼ਾਹ ਦੇ ਪੈਸੇ ਤੇ ਖਰੇ ਕਰ ਲਏ ਨੇਂ ਪਰ ਅਪਣੀ ਗਲੀ ਦੀ ਬੁਸ਼ਰਾ ਤੁਹਾਨੂੰ ਅਜੇ ਤੀਕ ਨਜ਼ਰ ਕਿਉਂ ਨਹੀਂ ਆਈ।ਕੀ ਤੁਸੀਂ ਉਸ ਦੀ ਵੀ ਮੌਤ ਨੂੰ ਉਡੀਕ ਰਹੇ ਓ ?ਜਦੋਂ ਉਹ ਵੀ ਭੁੱਕ ਨਾਲ ਮਰਗਈ ਤੇ ਫਿਰ ਤੁਹਾਨੂੰ ਇਕ ਨਵੀਂ ਖ਼ਬਰ ਮਿਲ ਜਾਵੇ ਦੀ ਆਪਣੇ ਕਾਲਮਾਂ ਦੇ ਢਿੱਡ ਭਰਨ ਲਈ।ਗੱਲ ਤੇ ਫਿਰ ਢਿੱਡ ਤੇ ਈ ਆਕੇ ਮੁੱਕਦੀ ਏ।ਇਸ ਜ਼ਾਲਮ ਨੇ ਕਦੇ ਵੀ ਨਹੀਂ ਭਰਨਾ, ਭਾਂਵੇਂ ਭਕਾ ਹੋਵੇ, ਲਾਲਚੀ ਹੋਵੇ, ਹਨਦਸੀ ਹੋਵੇ ਯਾ ਕਾਲਮੀ ਹੋਵੇ ਕਦੇ ਵੀ ਨਹੀਂ ਭਰਨਾ ਕਦੇ ਵੀ ਨਹੀਂ ਭਰਨਾ।


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels