Loading...
ਮੈਂਗਲ ਸੋਨੇ ਸਾਰੇ ਬਲੋਚ ਕੌਮ ਪ੍ਰਸਤਾਂ ਤੇ ਬਣੇ ਮੁਕੱਦਮੇ ਵਾਪਸ

Punjabi Wichaar
ਕਲਾਸਿਕ
ਵਿਚਾਰ ਪੜ੍ਹਨ ਲਈ ਫ਼ੌਂਟ ਡਾਊਨਲੋਡ ਕਰੋ Preview Chanel
    



ਮੁਢਲਾ ਵਰਕਾ >> ਗੁਰਮੁਖੀ ਵਿਚਾਰ >> ਖਬਰਾਂ ਤੇ ਕਾਲਮ >> ਮੈਂਗਲ ਸੋਨੇ ਸਾਰੇ ਬਲੋਚ ਕੌਮ ਪ੍ਰਸਤਾਂ ਤੇ ਬਣੇ ਮੁਕੱਦਮੇ ਵਾਪਸ

ਮੈਂਗਲ ਸੋਨੇ ਸਾਰੇ ਬਲੋਚ ਕੌਮ ਪ੍ਰਸਤਾਂ ਤੇ ਬਣੇ ਮੁਕੱਦਮੇ ਵਾਪਸ

ਵਿਚਾਰ ਡੈਸਕ
April 21st, 2008
2.5 / 5 (2 Votes)

ਬਲੋਚਿਸਤਾਨ ਹਕੂਮਤ ਨੇ ਗਜ਼ਰੀਲ ਵਜ਼ੀਰ ਆਲਾ ਸਰਦਾਰ ਅਖ਼ਤਰ ਮੈਂਗਲ ਸੋਨੇ ਬਾਕੀ ਸਾਰੇ ਬਲੋਚ ਕੌਮ ਪ੍ਰਸਤ ਆਗੂਆਂ ਦੇ ਮੁਕੱਦਮੇ ਵਾਪਸ ਲੈਣ ਦਾ ਫ਼ੈਸਲਾ ਕਰ ਲਿਆ ਹੈ। ਕੋਇਟਾ ਵਿਚ ਪੈਰ ਦੇ ਦਿਹਾੜੇ ਬਲੋਚਿਸਤਾਨ ਦੇ ਵਜ਼ੀਰ ਆਲਾ ਨਵਾਬ ਅਸਲਮ ਰੀਸਾਨੀ ਦੀ ਪ੍ਰਧਾਨੀ ਵਿਚ ਇਕ ਇਕੱਠ ਹੋਇਆ ਜਿਹਦੇ ਵਿੱਚ ਕੌਮ ਪ੍ਰਸਤ ਆਗੂਆਂ ਦੇ ਖ਼ਿਲਾਫ਼ ਮੁਕੱਦਮਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਵਜ਼ੀਰ ਆਲਾ ਦੇ ਹੁਕਮ ਤੇ ਸਾਰੇ ਮੁਕੱਦਮੇ ਪਰਤਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਇਕੱਠ ਵਿਚ ਬਲੋਚਿਸਤਾਨ ਦੇ ਚੀਫ਼ ਸੈਕਟਰੀ, ਆਈ ਜੀ ਤੇ ਦਾਖ਼ਲਾ ਸੈਕਟਰੀ ਸੋਨੇ ਹੋਰ ਕਈ ਉਚ ਪੱਧਰੀ ਅਹਿਲਕਾਰ ਵੀ ਰਲਤੀ ਸਨ।

ਇਕੱਠ ਵਿਚ ਅਖ਼ਤਰ ਮੈਂਗਲ ਤੋਂ ਅੱਡ ਸਿੰਧੀ ਕੌਮ ਪ੍ਰਸਤ ਆਗੂ ਸਫ਼ਦਰ ਸਰਕੀ ਉਤੇ ਬਲੋਚਿਸਤਾਨ ਵਿਚ ਬਣਾਏ ਜਾਵਣ ਵਾਲੇ ਮੁਕੱਦਮੇ ਵੀ ਪਰਤਾਉਣ ਦਾ ਫ਼ੈਸਲਾ ਕੀਤਾ ਗਿਆ। ਸਰਦਾਰ ਅਖ਼ਤਰ ਮੈਂਗਲ ਦੇ ਖ਼ਿਲਾਫ਼ ਰਲਾ ਮਿਲਾ ਕੇ ਚੌਦਾਂ ਮੁਕੱਦਮੇ ਬਣ ਦੇ ਨੇਂ ਜਿਹਨਾਂ ਵਿੱਚ ਬਹੁਤੇ ਬਗ਼ਾਵਤ ਦੇ ਹਨ। ਸਰਦਾਰ ਅਖ਼ਤਰ ਮੈਂਗਲ ਦੇ ਵਕੀਲ ਨੇ ਦੱਸਿਆ ਕਿ ਇਹ ਮੁਕੱਦਮੇ ਅੱਡੋ ਅੱਡ ਥਾਵਾਂ ਤੇ ਜਲਸਿਆਂ ਵਿਚ ਤਕਰੀਰਾਂ ਕਰਨ ਤੇ ਬਣਾਏ ਗਏ ਸਨ।

ਸਰਦਾਰ ਅਖ਼ਤਰ ਮੈਂਗਲ ਨੂੰ ਨਵੰਬਰ ਦੋ ਹਜ਼ਾਰ ਛੇ ਵਿਚ ਗਵਾਦਰ ਤੋਂ ਕੋਇਟਾ ਤੀਕਰ ਲਾਂਗ ਮਾਰਚ ਸ਼ੁਰੂ ਕਰਨ ਤੇ ਫੜਿਆ ਗਿਆ ਸੀ। ਜਿਹਦੇ ਤੋਂ ਮਗਰੋਂ ਉਨ੍ਹਾਂ ਨੂੰ ਖ਼ੁਫ਼ੀਆ ਏਜੰਸੀ ਦੇ ਅਹਿਲਕਾਰਾਂ ਨੂੰ ਡਰਾਉਣ ਧਮਕਾਉਣ ਦਾ ਇਲਜ਼ਾਮ ਲਾਇਆ ਗਿਆ ਸੀ।

ਇਸ ਤੋਂ ਅੱਡ ਅੱਜ ਕੋਇਟਾ ਵਿਚ ਹੋਵਣ ਵਾਲੇ ਇਕ ਇਕੱਠ ਵਿਚ ਸਿੰਧੀ ਕੌਮ ਪ੍ਰਸਤ ਆਗੂ ਸਫ਼ਦਰ ਸਰਕੀ ਦੇ ਖ਼ਿਲਾਫ਼ ਮੁਕੱਦਮੇ ਵੀ ਪਰਤਾ ਲਏ ਗਏ ਹਨ। ਸਫ਼ਦਰ ਸਰਕੀ ਨੂੰ ਪਿਛਲੇ ਛੱਬੀ ਮਹੀਨਿਆਂ ਤੋਂ ਅਸਲ੍ਹਾ ਰੱਖਣ ਦੇ ਇਲਜ਼ਾਮ ਵਿਚ ਫੜਿਆ ਹੋਇਆ ਹੈ। ਉਹ ਡਾਢੇ ਬਿਮਾਰ ਵੀ ਹੋ ਗਏ ਹਨ ਤੇ ਪਿਛਲੇ ਦਿਹਾੜੀਆਂ ਨਵਾਬ ਅਸਲਮ ਰੀਸਾਨੀ ਦੀ ਹੁਕਮ ਤੇ ਉਨ੍ਹਾਂ ਨੂੰ ਜ਼ੋਬ ਜੇਲ੍ਹ ਤੋਂ ਕੋਇਟਾ ਦੇ ਸਿਵਲ ਹਸਪਤਾਲ ਵਿਚ ਜੇਲ੍ਹ ਵਾਰਡ ਵਿਚ ਰੱਖਿਆ ਗਿਆ ਹੈ।


Share |


 

Depacco.com


 

 

Support Wichaar

Subscribe to our mailing list
ਨਜਮ ਹੁਸੈਨ ਸੱਯਦ
ਪ੍ਰੋਫ਼ੈਸਰ ਸਈਦ ਭੁੱਟਾ
ਨਾਵਲ
ਕਹਾਣੀਆਂ
ਜ਼ਬਾਨ

 

Site Best Viewd at 1024x768 Pixels