Loading...
ਫ਼ਿਨਲੈਂਡ : ਸਮਾਜਿਕ ਘੜਤਾਂ

ਕਲਾਸਿਕ

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਫ਼ਿਨਲੈਂਡ : ਸਮਾਜਿਕ ਘੜਤਾਂ

ਫ਼ਿਨਲੈਂਡ : ਸਮਾਜਿਕ ਘੜਤਾਂ

ਅਰਸ਼ਦ ਫ਼ਾਰੂਕ

September 16th, 2016

 

 

ਜਗਤ ਭਰ ਵਿਚ ਬੋਲੀਆਂ ਜਾਉਣ ਵਾਲੀਆਂ ਅੱਡੋ-ਅੱਡ ਬੋਲੀਆਂ ਨੇ ਮੈਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਹੈ। ਮਾਂ ਬੋਲੀ ਪੰਜਾਬੀ, ਪੜ੍ਹਾਈ ਦੀ ਭਾਸ਼ਾ ਉਰਦੂ ਅਤੇ ਅੰਗਰੇਜ਼ੀ ਰਹੀ। ਸਾਧਾਰਨ ਜੀਵਨ ਦੀ ਸ਼ੁਰੂਆਤ ਅਨੁਵਾਦਕ ਦੇ ਤੌਰ ਕੀਤੀ ਅਤੇ ਭਾਸ਼ਾਵਾਂ 'ਚ ਦਿਲਚਸਪੀ ਹੋਰ ਵੱਧ ਗਈ। 1992ਈ 'ਚ ਕਮਾਈ ਲਈ ਪ੍ਰਵਾਸ ਕਰਕੇ ਨਾਰਥ ਪੋਲ 'ਤੇ ਸਥਿਤ ਵਿਸ਼ਵ ਦੇ ਸੱਭ ਤੋਂ ਉੱਤਰੀ ਜ਼ਿਲ੍ਹਾ ਹੈਲਸਿੰਕੀ 'ਚ ਆ ਡੇਰਾ ਲਾਇਆ। ਇੱਥੇ ਫ਼ਿੰਸ਼ ਭਾਸ਼ਾ ਬੋਲੀ ਜਾਂਦੀ ਹੈ, ਯੂਰਪ 'ਚ ਬੋਲੀ ਜਾਉਣ ਵਾਲੀਆਂ ਸਾਰੀਆਂ ਭਾਸ਼ਾਵਾਂ ਨਾਲੋਂ ਵੱਖਰੀ, ਜਿਹਦਾ ਅੰਗਰੇਜ਼ੀ ਨਾਲ ਦੂਰ ਪਾਰ ਦਾ ਰਿਸ਼ਤਾ ਵੀ ਨਹੀਂ। ਫ਼ਿੰਸ਼ ਦੇ ਕੋਲ ਕੋਲ ਜ਼ੁਬਾਨ ਹੰਗੇਰੀਅਨ ਨੂੰ ਸਮਝਿਆ ਜਾਂਦਾ ਹੈ। ਮੈਂ ਜ਼ਾਤੀ ਤੌਰ 'ਤੇ ਹੰਗੇਰੀਅਨ ਦੇ ਅੱਖਰ ਤੋਂ ਵੀ ਅਣਜਾਣੂ ਹਾਂ ਸਗੋਂ ਕੋਲ ਦੇ ਹਮਸਾਏ ਅਸਟੋਨੀਆ ਜਿਹਨੂੰ ਵੀਰੂ ਵੀ ਕਹਿੰਦੇ ਹਨ, 'ਚ ਅਸਟੋਨੀਨ ਯਾਂ ਵੀਰੂ ਜ਼ੁਬਾਨ ਬੋਲੀ ਜਾਂਦੀ ਹੈ। ਇਹ ਵੀ ਫ਼ਿੰਸ਼ ਨਾਲ ਮਿਲਦੀ ਜੁਲਦੀ ਹੈ, ਇਹਨੂੰ ਮੈਂ ਅੱਧ ਨਾਲੋਂ ਵੱਧ ਸਮਝ ਲੈਨਾਂ।
ਮੈਂ ਫ਼ਿਨਲੈਂਡ 'ਚ ਆਪਣੇ ਨਿਵਾਸ ਦੇ ਦੋ ਵਰ੍ਹਿਆਂ ਬਾਅਦ ਤੀਕ ਆਪਣੇ ਆਪ ਨੂੰ ਗੁੰਗਾ ਅਤੇ ਬੋਲਾ ਸਮਝਦਾ ਰਿਹਾ। ਇਹਨਾਂ ਦੋ ਵਰ੍ਹਿਆਂ 'ਚ ਮੈਂ ਇਹ ਭਾਸ਼ਾ ਸਿੱਖਦਾ ਰਿਹਾ। ਇਹ ਇਕ ਪੂਰਾ ਕੋਰਸ ਸੀ ਜਿਹੜਾ ਹਫ਼ਤੇ ਦੇ ਪੰਜ ਦਿਨ ਅਤੇ ਹਰ ਦਿਹਾੜ ਪੰਜ ਤੋਂ ਛੇ ਘੰਟਿਆਂ 'ਤੇ ਫੈਲਿਆ ਸੀ। ਦੋ ਵਰ੍ਹਿਆਂ ਬਾਅਦ ਮੈਂ ਮਹਿਸੂਸ ਕੀਤਾ ਕਿ ਮੈਂ ਉੱਥੋਂ ਦੇ ਲੋਕਾਂ ਦੀ ਗੱਲ ਬਾਤ ਸਮਝਣ 'ਤੇ ਇਹਨਾਂ ਨੂੰ ਆਪਣੀ ਗਲ ਸਮਝਾਉਣ ਜੋਗਾ ਹੋ ਗਿਆਂ। ਬੋਲੀ ਸਿੱਖਣ ਦਾ ਕਾਰਾ ਅੱਜ ਵੀ ਚਾਲੂ ਹੈ ਪਰ ਮੈਂ ਹਰ ਦਿਹਾੜ ਫ਼ਿੰਸ਼ ਜ਼ੁਬਾਨ ਦੇ ਕੁੱਝ ਨਵੇਂ ਅੱਖਰ, ਨਵੀਂ ਬਣਤਰ ਅਤੇ ਵਾਕ ਬਣਾਉਣੇ ਸਿੱਖਦਾ ਹਾਂ। ਸ਼ਾਇਦ ਪੰਜਾਬੀ ਵਾਂਗੂੰ ਰਵਾਨੀ ਨਾਲ ਕਦੀ ਨਾ ਬੋਲ ਸਕਾਂ।
2000ਈ 'ਚ ਇੱਥੋਂ ਦੇ ਅਨੁਵਾਦਾਤਮਕ ਅਦਾਰਿਆਂ ਨੇ ਮੇਰੀ ਯੋਗਤਾ ਨੂੰ ਇਸ ਯੋਗ ਸਮਝਿਆ ਕਿ ਮੈਂ ਅਨੁਵਾਦਕ ਦੇ ਤੌਰ 'ਤੇ ਆਪਣਾ ਕੰਮ ਕਰ ਸਕਾਂ। ਪਰ ਈਮਾਨਦਾਰੀ ਦੀ ਗੱਲ ਇਹ ਹੈ ਕਿ ਮੈਂ ਹੁਣ ਵੀ ਸ਼ਬਦ-ਕੋਸ਼ ਵਰਤਦਾ ਹਾਂ ਅਤੇ ਅਨੁਵਾਦ ਕਰਨ ਵੇਲੇ ਫਿਰ ਵੀ ਮੇਰੇ ਅੱਖਰਾਂ 'ਚ ਕੋਈ ਨਾ ਕੋਈ ਗ਼ਲਤੀ ਰਹਿ ਜਾਂਦੀ ਹੈ।
ਹੱਥਲੀ ਪੁਸਤਕ ''ਫ਼ਿਨਲੈਂਡ ਦੀ ਸਮਾਜਿਕ ਘੜਤ'' ਦਾ ਪੰਜਾਬੀ ਅਨੁਵਾਦ ਮੇਰੇ ਲਈ ਬੜਾ ਦਿਲਚਸਪ ਅਨੁਭਵ ਹੈ। ਮੈਂ ਮਾਨਵ-ਵਿਗਿਆਨ ਦਾ ਪੜ੍ਹਿਆਰ ਹਾਂ। ਲੋਕਾਈ ਮੇਰੀ ਲੇਬਾਰਟਰੀ ਹਨ। ਸਮਾਜਿਕ ਵਿਸ਼ਿਆਂ, ਸਮਾਜਿਕ ਸਮੱਸਿਆਵਾਂ, ਸਮਾਜਿਕ ਕੁਰੀਤੀਆਂ ਅਤੇ ਨਿੱਤ-ਵਿਹਾਰ ਦੇ ਮਨੁੱਖੀ ਜੀਵਨ ਨਾਲ ਜੁੜੀਆਂ ਲੋੜਾਂ ਮੇਰੇ ਵਿਸ਼ੇ ਹਨ।
ਪਾਕਿਸਤਾਨ ਵਿੱਚ ਆਪਣੀ ਪੜ੍ਹਾਈ ਦੌਰਾਨ ਕਲਿਆਣਕਾਰੀ ਦੇਸ਼ ਬਾਰੇ ਪੜ੍ਹਿਆ ਅਤੇ ਇਹਦਾ ਖ਼ਾਬ ਵੇਖਿਆ ਅਤੇ ਜਿਹੜਾ ਅੱਜ ਵੀ ਹਰ ਪਾਕਿਸਤਾਨੀ ਦਾ ਖ਼ਾਬ ਹੈ। ਫ਼ਿਨਲੈਂਡ ਇਕ ਕਲਿਆਣਕਾਰੀ ਦੇਸ਼ ਹੈ। ਇੱਥੋਂ ਦਾ ਪੰਜ ਤਾਰਾ ਜੀਵਨ-ਢੰਗ ਅਤੇ ਇਹਨੂੰ ਪ੍ਰਾਪਤ ਕਰਨ ਲਈ ਕੀਤੀਆਂ ਜਾਉਣ ਵਾਲੀਆਂ ਕੋਸ਼ਿਸ਼ਾਂ ਕਲਿਆਣਕਾਰੀ ਢੰਗ ਸਰਕਾਰ ਦੀ ਨੀਂਹ ਹਨ। ਇੱਥੋਂ ਦੇ ਰਹਿਣ ਵਾਲੇ ਸਵੈ-ਸੇਵਾ ਅਧੀਨ ਇਕ ਦੂਜੇ ਦੀ ਸਹਾਇਤਾ ਦੇ ਨਿਯਮ ਨਾਲ ਦੇਸ਼ ਦੇ ਵਿਕਾਸ ਵਿਚ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹਨ। ਇਹਨਾਂ ਦੀਆਂ ਕੋਸ਼ਿਸ਼ਾਂ ਇਹਨਾਂ ਦੀਆ ਸਮਾਜਿਕ ਘੜਤਾਂ ਹਨ। ਮੈਂ ਸਮਝਦਾਂ ਕਿ ਜੀਵਨ ਦੇ ਅੱਡੋ-ਅੱਡ ਖੇਤਰਾਂ 'ਚ, ਜਿਵੇਂ ਕਿੋਂ ਰਾਜਸੀ, ਸਮਾਜਿਕ ਅਤੇ ਆਰਥਿਕ ਖੇਤਰਾਂ 'ਚ ਅਸੀਂ ਫ਼ਿਨਲੈਂਡ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ। ਅਧਿਕ ਸਮਾਜਿਕ ਘੜਤਾਂ ਦੇ ਚਾਣਨ 'ਚ ਅਸੀਂ ਪਾਕਿਸਤਾਨੀ ਸਮਾਜ ਅਤੇ ਲੋਕਾਈ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਸਕਦੇ ਹਾਂ। ਇੱਥੋਂ ਦਾ ਰਾਜਸੀ ਪ੍ਰਬੰਧ ਸਿੰਗ-ਚੈਂਬਰ ਪਾਰਲੀਮੈਂਟਰੀ ਮੰਤਰੀ ਮੰਡਲ ਜਦੋਂ ਕਿ ਨਗਰਪਾਲਿਕ ਪ੍ਰਬੰਧ ਸੁਤੰਤਰ ਹੈ। ਅਸੀਂ ਚਾਰ ਸੂਬਿਆਂ ਦੀ ਅਸੈਂਬਲੀਆਂ 'ਤੇ ਅਰਬਾਂ ਡਾਲਰ ਫ਼ਜ਼ੂਲ ਖ਼ਰਚ ਕਰ ਦਿੰਦੇ ਹਾਂ। ਇਹਨਾਂ ਪੈਸਿਆਂ ਨਾਲ ਸਕੂਲ ਅਤੇ ਬੱਚਿਆਂ ਨੂੰ ਮੁਫ਼ਤ ਰੋਟੀ ਦਿੱਤੀ ਜਾ ਸਕਦੀ ਹੈ। ਜਿਹੜੇ ਕਿ ਸਾਡੇ ਆਉਣ ਵਾਲੇ ਸਮੇਂ ਦੇ ਆਗੂ ਹਨ। ਸਕੂਲਾਂ 'ਚ ਮੁਫ਼ਤ ਖਾਣਾ ਵੀ ਫ਼ਿਨਲੈਂਡ ਦੀ ਸਮਾਜਿਕ ਘੜਤ ਹੈ।
ਇਸ ਪੁਸਤਕ 'ਚ ਮੌਜੂਦ ਕੁੱਝ ਤਸਵੀਰਾਂ ਲਈ ਮੈਂ ਨਤਾਲੀਆ ਬਾਇਰ Natalia Bear, ਕੁੱਝ ਮਾਲੀ ਮਿਲ-ਵਰਤਣ ਲਈ ਬੈਰਿਸਟਰ ਓਈਲੀ ਲੇਪਾਲਾਮੀ Oili Leppalammi ਅਤੇ ਪਰੂਫ਼-ਰੀਡਿੰਗ ਲਈ ਆਪਣੇ ਛੋਟੇ ਵੀਰ ਡਾ. ਖ਼ਾਲਿਦ ਫ਼ਾਰੂਕ ਦਾ ਧੰਨਵਾਦੀ ਹਾਂ।
ਮੈਂ ਆਪਣੀ ਘਰ ਵਾਲੀ ਤਨਜ਼ੀਲਾ ਫ਼ਾਰੂਕ ਨੋਸ਼ੀ ਦਾ ਵੀ ਧੰਨਵਾਦੀ ਹਾਂ ਜਿਹਨੇ ਮੇਰੇ ਢੇਰ ਰੁਝੇਵੇਂ ਨੂੰ ਸਮਝਿਆ ਅਤੇ ਮੈਨੂੰ ਮਨ ਲਾ ਕੇ ਕੰਮ ਕਰਨ ਦਾ ਮੌਕੇ ਦੇਣ ਦੇ ਨਾਲ ਨਾਲ ਮੇਰਾ ਹੋਸਲਾ ਵੀ ਵਧਾਇਆ।

 

More

Your Name:
Your E-mail:
Subject:
Comments: