Loading...
ਟਰਮਪ ਦੀ ’’ਜੰਨਤ‘‘ ਅਤੇ ਨਵੇਂ ਜੰਗਾਂ?

ਕਲਾਸਿਕ

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਟਰਮਪ ਦੀ ’’ਜੰਨਤ‘‘ ਅਤੇ ਨਵੇਂ ਜੰਗਾਂ?

ਟਰਮਪ ਦੀ ’’ਜੰਨਤ‘‘ ਅਤੇ ਨਵੇਂ ਜੰਗਾਂ?

ਆਮਰ ਰੀਆਜ਼

November 15th, 2016

5 / 5 (1 Votes)

 

 

ਇਹ ਪਹਿਲੀ ਵਾਰ ਨਹੀਂ ਹੋਇਆ ਪਈ ਅਮਰੀਕੀ ਮੀਡੀਆ ਧੋਕਾ ਖਾ ਗਿਆ ਯਾ ਫਿਰ ਮੀਡੀਆ ਰਾਹੀਂ ਧੋਕਾ ਦਿਤਾ ਗੀਆਸੋਚਨ ਵਾਲੀ ਗਾਲ ਹੈ?। ਜਿਸ ਜਿਸ ਨੂੰ ਰੀਗਨ ਦਾ 1980 ਵਾਲਾ ਇਲੈਕਸ਼ਨ ਯਾਦ ਹੈ ਉਹ ਜਾਣਦਾ ਹੈ ਪਈ ਮੀਡੀਆ ਨੂੰ ਪੁੱਠਾ ਵੀ ਵਰਤਿਆ ਜਾ ਸਕਦਾ ਹੈ। ਅਸਾਨਜ ਦੀ Leaks ਕਿੰਜ ਕੰਮ ਕੀਤਾ ਅਤੇ ਅਮਰੀਕੀ ਖ਼ੁਫ਼ੀਆ ਅਦਾਰੇ ਕਿੰਜ ਚੋਣਾਂ ਤੋਂ ਪਹਿਲਾਂ ਮੁਤਹੱਰਿਕ ਹੋਏ ਇਹ ਸੱਭ ਤੁਸੀ ਜਾਣਦੇ ਹੀ ਹੋ। 1978 ਤੋਂ ਬਾਅਦ ਵੀ ਇਹ ਅਦਾਰੇ ਡੀਮੋਕੀਟਾਂ ਦੇ ਲੀਡਰਜਮੀ ਕਾਰਟਰ ਦੇ ਕਿਉਂ ਖ਼ਿਲਾਫ਼ ਹੋ ਗਏ ਸਨ ਅਤੇ ਇਸ ਨੂੰ ’’ਬਦਤਰੀਨ ਮਿਸਾਲ‘‘ ਕਿਉਂ ਬਨਾਣਾ ਚਾਹੁੰਦੇ ਸਨ ਅਜਿਹੀ ਕਹਾਣੀਆਂ ਮਸ਼ਹੂਰ ਸੀ ਆਈ ਏ ਹਰਕਾਰੇ ਚਾਰਲੀ ਵਿਲਸਨ ਅਤੇ ਜਾਨ ਕੇ ਕੁੱਲੀ ਵਰਗੇ ਆਪਦੀ ਕਿਤਾਬਾਂ ਵਿਚ ਲੱਖ ਚੁੱਕੇ ਨੇਂ। ਈਰਾਨ ਵਿਚ ਮੌਜੂਦ ਸਫ਼ਾਰਤ ਖ਼ਾਨੇ ਅਊਨਤੇ ਪਾਸਦਾਰਾਨ ਇਨਕਲਾਬ ਦੇ ਕਬਜ਼ੇ ਨੂੰ ਚੋਣਾਂ ਤੱਕ ਬਰਕਰਾਰ ਰੱਖਣਾ ਲੋੜੀ ਦਾ ਸੀ ਅਤੇ ਇਸ ਕਬਜ਼ਾ ਨੂੰ ਤੰਗ ਨਜ਼ਰ ਕੌਮ ਪ੍ਰਸਤੀ ਨੂੰ ਵਾਧੂ ਕਰਨ ਲਈ ਕਾਰਟਰ ਦੇ ਖ਼ਿਲਾਫ਼ ਖ਼ੂਬ ਵਰਤਿਆ ਗਿਆ ਕਿ ਜਿਸ ਤਰ੍ਹਾਂ ਹਾਲੀਆ ਅਮਰੀਕੀ ਚੋਣਾਂ ਵਿੱਚ ’’ਈ ਮੀਲਾਂ‘‘ "Emails" ਦੇ ਮਸਅਲਾ ਨੂੰ ਵਰਤਿਆ ਗਿਆ।
ਰੀਗਨ ਦੀ ਚੋਣਾਂ ਵਿੱਚ ਮੀਡੀਆ ਵਾਲੇ ਸੋਚ ਵੀ ਨਹੀਂ ਸਕਦੇ ਸਨ ਪਈ ਰੀਗਨ 538 ਵਿੱਚੋਂ 489 ਅਲੀਕਟਰੋਲ ਕਾਲਜ ਦੇ ਵੋਟ ਲੈ ਕੇ ਕਾਰਟਰ ਨੂੰ ਬਦਤਰੀਨ ਸ਼ਿਕਸਤ ਦੇ ਗਾ। ਜਿਸ ਅਫ਼ਗ਼ਾਨ ਜਹਾਦ ਨੂੰ ਅਮਰੀਕੀ ਸਰਪ੍ਰਸਤੀ ਵਿਚ ਲੜਿਆ ਜਾਣਾ ਸੀ ਰੀਗਨ ਦਾ ਜਿਤਨਾ ਇਸ ਪ੍ਰੋਜੈਕਟ ਦਾ ਹਿੱਸਾ ਸੀ। ਪਰ ਹਰਕਾਰੇ ਇਹ ਵੀ ਚਾਹੁੰਦੇ ਸਨ ਪਈ ਕਾਰਟਰ ਤੇ ਡੈਮੋਕਰੇਟਾਂ ਨੂੰ ਉਹਲੇ ਵਿਚ ਰੱਖਣ ਲਈ ਮੀਡੀਆ ਤੇ ਇਹੋ ਦੱਸਿਆ ਜਾਏ ਪਈ ਕਾਰਟਰ ਵੀ ਬੜਾ ਤਗੜਾ ਹੈ। ਪਰ ਸੋਚਣ ਦੀ ਗੱਲ ਇਹ ਹੈ ਪਈ ਟਰਮਪ ਕੋਲੋਂ ਉਹ ਕਿਹੜਾ ਕੰਮ ਲੈਣਾ ਹੈ? ਕੀਹ ਦੁਨੀਆ ਨੂੰ ਡਰਾਨਾ ਹੈ? ਯਾ ਚੀਨ ਨਾਲ ਭਾਰਤ ਨੂੰ ਲੜਾਨਾ ਹੈ ਯਾ ਇਰਾਨੀ ਮਾਆਹਦੇ ਤੋਂ ਪਿਛੇ ਹਟਣਾ ਹੈ ਤੇ ਮਿਡਲ ਈਸਟ ਖ਼ਸੂਸਨ ਸ਼ਾਮ ਵਿਚ ਮਨ ਮਰਜ਼ੀਆਂ ਕਰਨੀਆਂ ਨੇਂ? ਟਰਮਪ ਜਿਸ ਕਾਬੀਨਾ ਨਾਲ ਇਸ ਮੈਦਾਨ ਵਿਚ ਉਤਰ ਰਿਹਾ ਹੈ ਉਹ ਨਾਂ ਕਾਫ਼ੀ ਨੇਂ ਇਸ ਦੀ ਕਾਰਰਵਾਈਆਂ ਨੂੰ ਸਮਝਣ ਲਈ। ਮੌਸਮੀ ਵਟਾਂਦਰੇ (Climate Change) ਬਾਰੇ ਟਰਮਪ ਦੇ ਖ਼ਿਆਲਾਂ ਤੇ ਵਾਰ ਇੰਡਸਟਰੀ ਦੀ ਛਾਪ ਵੀ ਹੈ ਅਤੇ ਕੋਇਲੇ, ਗੈਸ ਤੇ ਤੇਲ ਦੇ ਮਾਫ਼ੀਆ ਦਾ ਪਰਛਾਵਾਂ ਵੀ। ਟਰਮਪ ਪਿਛਲੇ ਵਰ੍ਹੇ ਹੋਣ ਵਾਲੇ ਪੈਰਿਸ ਮਾਆਹਦੇ ਤੋਂ ਅਮਰੀਕਾ ਨੂੰ ਪਿਛਾਂ ਲਿਆਣਾ ਚਾਹੁੰਦਾ ਹੈ ਜਿਸ ਤੇ 190 ਮੁਲਕਾਂ ਰਲਤ ਕੀਤੀ ਸੀ। ਨਿਊਯਾਰਕ ਟਾਈਮਜ਼ ਇਹ ਲਿਖਦਾ ਹੈ ਪਈ ਆਲੋਦਾ ਗੈਸਾਂ ਫੀਲਾਵਨ ਵਿਚ ਅਮਰੀਕਾ ਦੂਜੇ ਤੇ ਚੀਨ ਪਹਿਲੇ ਨੰਬਰ ਤੇ ਹੈ ਅਤੇ ਜੇ ਅਮਰੀਕਾ ਇਸ ਤੋਂ ਪਰਾਂ ਹੋ ਗਿਆ ਤਾਂ ਫਿਰ ਮੌਸਮੀ ਵਟਾਂਦਰੇ ਦੇ ਏਜੰਡੇ ਨੂੰ ਬਹੁੰ ਨੁਕਸਾਨ ਪਹੁੰਚੇ ਗਾ। ਆਲੋਦਾ ਗੈਸਾਂ ਫੀਲਾਵਨ ਵਾਲਿਆਂ (Green house polluters) ਵਿਚ ਤ੍ਰੀਜਾ ਵੱਡਾ ਮੁਲਕ ਭਾਰਤ ਹੈ।
ਟਰਮਪ ਮੌਸਮੀ ਵਟਾਂਦਰੇ ਦੇ ਏਜੰਡੇ ਨਾਲ ਨਝਟਨ ਲਈ ਮੈਰੂਨ ਇਬਲ (Mayron Ebell) ਨੂੰ ਅੱਗੇ ਕੀਤਾ ਹੈ। ਲੰਦਨ ਸਕੋਲਾਫ਼ ਇਕਨਾਮਿਕਸ ਤੋਂ ਪੜ੍ਹੇ ਮੈਰੂਨ ਹੋਰਾਂ’’ ਗਲੋਬਲ ਵਾਰਮਿੰਗ‘‘ ਨੂੰ ਯੂਰਪੀ ਯੂਨੀਅਨ ਦਾ ਘੁਣ ਚੱਕਰ ਆਖਦੇ ਨੇਂ। ਉਨ੍ਹਾਂ ਦਾ ਆਖਣਾ ਹੈ ਸਰਦ ਮਮਾਲਿਕ ਨੂੰ ਗਲੋਬਲ ਵਾਰਮਿੰਗ ਨਾਲ ਫ਼ੈਦੇ ਹੋਣਗੇ। ਉਨ੍ਹਾਂ ਸਤੰਬਰ 2016 ਵਿਚ ਪੈਰਿਸ ਮਾਆਹਦੇ ਦੇ ਖ਼ਿਲਾਫ਼ ਬਿਆਨ ਦਿੱਤੇ ਸਨ। ਟਰਮਪ ਨੂੰ ਕਿੰਜ ਜਤਾਇਆ ਗਿਆ? ਇਸ ਦੀ ਕਹਾਣੀ ਫਿਰ ਸਹੀ, ਪਰ ਉਹ ਅੱਗੇ ਕੀਹ ਕਰੇ ਗਾ ਇਹ ਗੱਲ ਜ਼ਿਆਦਾ ਅਹਮੀਤਾਂ ਰੱਖਦੀ ਹੈ। ਅਮਰੀਕਾ ਵਿਚ ਜੰਗਾਂ ਤੇ ਅਸਲ੍ਹਾ ਨਾਲ ਜੁੜੇ ਵੱਡੇ ਕਾਰੋਬਾਰੀ ਮੁਫ਼ਾਦਾਂ ਵਾਲੇ ਬੇ ਰੋਜ਼ਗਾਰੀ ਤੇ ਨਫ਼ਰਤਾਂ ਨੂੰ ਵਰਤਣਾ ਜਾਂਦੇ ਨੇਂ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਗਿਲਾ ਸੀ ਪਈ ਉਬਾਮਾ ਨਾ ਤੇ ਕੋਈ ਨਵੀਂ ਜੰਗ ਛੇੜੀ ਅਤੇ ਫਿਰ ਬਰਮਾ, ਇਰਾਕ, ਅਫ਼ਗ਼ਾਨਿਸਤਾਨ, ਕਿਊਬਾ, ਈਰਾਨ ਨਾਲ ਜੰਗਾਂ ਦਾ ਮਾਹੌਲ ਨਾ ਬਣਨ ਦਿਤਾ। ਸ਼ਾਮ ਵਿਚ ਰੋਸ ਨਾਲ ਮੱਲ ਕੇ ਜੰਗ ਨਾ ਛੇੜਨਾ ਵੀ ਉਬਾਮੇ ਦਾ ਵੱਡਾ ਕਸੂਰ ਹੈ। ਪਾਕ ਅਮਰੀਕਾ ਮੇਲ ਜੋਲ ਦੇ ਹਵਾਲਿਆਂ ਨਾਲ ਇਹ ਇਕ ਔਖਾ ਦੌਰ ਹੋਸੀ ਕਿਉਂਜੇ ਜਿੱਦਾਂ ਅੰਦਰ ਦੇ ਮਸਅਲੇ ਹੱਲ ਨਹੀਂ ਹੁੰਦੇ ਤਾਂ ਗ਼ੁੱਸਾ ਬਾਹਰ ਕਡੀਆ ਜਾਂਦਾ ਹੇ। ਕੀਹ ਟਰਮਪ 9/11 ਵਿਚ ਰਲਤੀ ਸਾਊਦੀ ਖ਼ਾਨਦਾਨਾਂ ਨੂੰ ਅਮਰੀਕਾ ਲਿਆ ਕੇ ਟਰਾਇਲ ਕਰੇ ਗਾ? ਹਿਲਰੀ ਇਸ ਦੀ ਕਿਸ ਮੂੰਹ ਨਾਲ ਮੁਖ਼ਾਲਫ਼ਤ ਕਰੇਗੀ? ਉਬਾਮਾ ਤੇ ਆਪਦੀ ਪਾਰਟੀ ਨੂੰ ਨਹੀਂ ਸਮਝਾ ਸਕਿਆ ਸੀ ਪਰ ਜਿੱਦਾਂ ਇਹ ਮੁਕੱਦਮਾ ਚੱਲਿਆ ਤੇ ਨਸਲ ਪ੍ਰਸਤ ਇਸ ਨੂੰ ਆਪਦੀ ਅੱਖ ਨਾਲ ਵੇਖਣਗੇ। ਇੰਟਰਨੈਸ਼ਨਲ ਕਾਨੂਨ ਵਿਚ ਨਵੇਂ ਪੁਆੜੇ ਪੈਣਗੇ। ਕਿਸੀ ਵੀ ਅਮਰੀਕੀ ਚੋਣਾਂ ਬਾਦੋਂ ਅਜਿਹੇ ਹੰਗਾਮੇ ਕਦੀ ਪਹਿਲੇ ਨਹੀਂ ਹੋਏ। ਇਹ ਗੱਲ ਦੱਸ ਪਾਂਧੀ ਹੈ ਪਈ ਸਾਰੇ ਅਮਰੀਕੀ ਟਰਮਪ ਨੂੰ ਨਿਜਾਤ ਦਹਨਦਾ ਨਹੀਂ ਮੰਨੀਂਦੇ ਸਗੋਂ ਉਹ ਇਸ ਦੇ ਜਤਨ ਤੋਂ ਫ਼ਕਰਮਨਦੀਆਂ ਵਿਚ ਨੇਂ। ਪਾਕਿਸਤਾਨ ਤੇ ਪਹਿਲੇ ਹੀ ਨਿਸ਼ਾਨੇ ਤੇ ਹੈ ਅਤੇ ਜੇ ਟਰਮਪ ਜਨੂਬੀ ਏਸ਼ੀਆ ਵਲ ਮੂੰਹ ਕੀਤਾ ਤਾਂ ਪਾਕਿਸਤਾਨ ਲਈ ਮਸਅਲਾ ਵਗੜਜਾਸੀ। ਪਰ ਪਹਿਲੇ 6 ਮਹੀਨਿਆਂ ਵਿਚ ਟਰਮਪ ਅੰਦਰ ਦੇ ਮਸਲਿਆਂ ਤੇ ਹੀ ਰੁਝਿਆ ਰਹਿ ਸੀ ਅਤੇ ਇਹ ਉਹ ਵੇਲਾ ਹੈ ਜਿਸ ਵਿੱਚ ਪਾਕਿਸਤਾਨ ਆਪਦੀ ਪਾਲਿਸੀਆਂ ਨੂੰ ਬਦਲ ਕੇ ਅਮਰੀਕਾ ਵਿਚ ਨਵੇਂ ਸੱਜਣ ਰਲਾਏ। ਪਾਕਿਸਤਾਨ ਵਿੱਚ ਤੰਗ ਨਜ਼ਰ ਕੌਮ ਪ੍ਰਸਤਾਂ, ਬੁਨਿਆਦ ਪ੍ਰਸਤਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਪਈ ਟਰਮਪ ਉਨ੍ਹਾਂ ਦਾ ਅਕਸ ਹੈ ਅਤੇ ਜੇ ਟਰਮਪ ਦੁਨੀਆ ਲਈ ਖ਼ਤਰਾ ਹੈ ਤੇ ਉਹ ਵੀ ਕੋਈ ਦੁਨੀਆ ਲਈ ਬਰਕਤ ਨਹੀਂ। ਇਹ ਗੱਲ ਪੱਕੀ ਹੈ ਪਈ ਜੇ ਪਾਕਿਸਤਾਨ ਵਿੱਚ ਜਮਹੂਰੀ ਤਸਲਸੁਲ ਜਾਰੀ ਰਹਿ ਸੀ ਤੇ ਪਾਰਲੀਮਾਨ ਵਿਚ ਸਾਰੇ ਫ਼ੈਸਲੇ ਸਾਮਣੇ ਹੋਣਗੇ ਤਾਂ ਕੋਈ ਪਾਕਿਸਤਾਨ ਨੂੰ ਡਿਕਟੇਟ ਨਹੀਂ ਕਰਾ ਸਕੇ ਗਾ। ਹਮਸਾਇਆਂ ਨਾਲ ਚੰਗਾ ਮੇਲ ਜੋਲ ਅਤੇ ਅੱਤ ਗਰਦੀ ਤੇ ਅਨਤਹਾਪਸਨਦੀਆਂ ਖ਼ਿਲਾਫ਼ ਇਕ ਮਿਕ ਹੋਣ ਅਤੇ ਪਾਰਲੀਮਾਨ ਨੂੰ ਮਨੇ ਬਗ਼ੈਰ ਇਸੀ ਟਰਮਪ, Brexit ਤੇ ਮੋਦੀ ਦੇ ਦੌਰ ਵਿੱਚ ਪੁਰਾਣੇ ਬੀਆਨੀਏ ਨਾਲ ਆਪਦੇ ਵੈਰੀ ਵਧਾ ਹੀ ਸਕਦੇ ਹਾਂ।
 

More

Your Name:
Your E-mail:
Subject:
Comments: